29.1 C
Patiāla
Saturday, May 4, 2024

ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਤਿੰਨ ਦਿਨ ਪਹਿਲਾਂ ਰਾਮ ਲੱਲਾ ਮੂਰਤੀ ਦੀ ਤਸਵੀਰ ਜਾਰੀ

Must read


ਅਯੁੱਧਿਆ: ਅਯੁੱਧਿਆ ’ਚ 22 ਜਨਵਰੀ ਨੂੰ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਤਿੰਨ ਦਿਨ ਪਹਿਲਾਂ ਅੱਜ ਰਾਮ ਮੰਦਰ ਵਿੱਚ ਰਾਮ ਲੱਲਾ ਦੀ ਮੂਰਤੀ ਦੀ ਤਸਵੀਰ ਜਾਰੀ ਕਰ ਦਿੱਤੀ ਗਈ ਹੈ। ਵਿਸ਼ਵ ਹਿੰਦੂ ਪਰਿਸ਼ਦ ਦੇ ਅਹੁਦੇਦਾਰ ਸ਼ਰਦ ਸ਼ਰਮਾ ਨੇ ਦੱਸਿਆ ਕਿ ਕਾਲੇ ਪੱਥਰ ਨਾਲ ਬਣੀ ਇਸ ਮੂਰਤੀ ਦੀਆਂ ਅੱਖਾਂ ’ਤੇ ਪੀਲੇ ਰੰਗ ਦਾ ਕੱਪੜਾ ਬੰਨ੍ਹਿਆ ਹੋਇਆ ਹੈ ਅਤੇ ਮੂਰਤੀ ਨੂੰ ਗੁਲਾਬ ਦੇ ਫੁੱਲਾਂ ਦੀ ਮਾਲਾ ਪਹਿਨਾਈ ਗਈ ਹੈ। ਵਿਸ਼ਵ ਹਿੰਦੂ ਪਰਿਸ਼ਦ ਨੇ ਰਾਮ ਲੱਲਾ ਦੀ ਤਸਵੀਰ ਜਾਰੀ ਕੀਤੀ ਹੈ। ਅਯੁੱਧਿਆ ਸਥਿਤ ਰਾਮ ਮੰਦਰ ’ਚ ਇਸ 22 ਜਨਵਰੀ ਨੂੰ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਪਹਿਲਾਂ ਭਗਵਾਨ ਰਾਮ ਦੀ ਨਵੀਂ ਮੂਰਤੀ ਬੀਤੇ ਦਿਨ ਬਾਅਦ ਦੁਪਹਿਰ ਰਾਮ ਜਨਮਭੂਮੀ ਮੰਦਰ ਦੇ ਗਰਭ ਗ੍ਰਹਿ ’ਚ ਸਥਾਪਤ ਕੀਤੀ ਗਈ ਸੀ। ਮੈਸੂਰ ਦੇ ਕਲਾਕਾਰ ਅਰੁਣ ਯੋਗੀਰਾਜ ਵੱਲੋਂ ਬਣਾਈ ਗਈ 51 ਇੰਚ ਦੀ ਰਾਮ ਲੱਲਾ ਦੀ ਮੂਰਤੀ ਲੰਘੀ ਰਾਤ ਮੰਦਰ ’ਚ ਲਿਆਂਦੀ ਗਈ ਸੀ। -ਪੀਟੀਆਈ



News Source link

- Advertisement -

More articles

- Advertisement -

Latest article