31.7 C
Patiāla
Saturday, May 4, 2024

ਸੰਘਣੀ ਧੁੰਦ ਕਾਰਨ ਸੜਕ ਆਵਾਜਾਈ ਤੇ ਉਡਾਣਾਂ ਪ੍ਰਭਾਵਿਤ

Must read


ਟ੍ਰਿਬਿਉੂਨ ਨਿਉੂਜ਼ ਸਰਵਿਸ

ਅੰਮ੍ਰਿਤਸਰ, 17 ਜਨਵਰੀ

ਸਰਹੱਦੀ ਇਲਾਕੇ ਵਿੱਚ ਭਾਵੇਂ ਕੜਾਕੇ ਦੀ ਠੰਢ ਅਜੇ ਵੀ ਜਾਰੀ ਹੈ ਪਰ ਅੱਜ ਧੁੱਪ ਨਿਕਲਣ ਸਦਕਾ ਲੋਕਾਂ ਨੇ ਕੁਝ ਰਾਹਤ ਮਹਿਸੂਸ ਕੀਤੀ ਹੈ। ਸਵੇਰ ਵੇਲੇ ਪਈ ਸੰਘਣੀ ਧੁੰਦ ਕਾਰਨ ਤੇ ਕੜਾਕੇ ਦੀ ਠੰਢ ਨੇ ਸਮੁੱਚਾ ਜਨ-ਜੀਵਨ ਕੀਤਾ ਪ੍ਰਭਾਵਿਤ ਹੋਇਆ ਹੈ।

ਸਵੇਰੇ ਪਈ ਸੰਘਣੀ ਧੁੰਦ ਕਾਰਨ ਦਿਖਣ ਸਮਰੱਥਾ ਬਿਲਕੁਲ ਨਾ ਮਾਤਰ ਰਹਿ ਗਈ ਸੀ। ਇਸ ਨਾਲ ਸਮੁੱਚੀ ਆਵਾਜਾਈ ਪ੍ਰਭਾਵਿਤ ਹੋਈ ਹੈ। ਅੱਜ ਕਰੀਬ 11 ਵਜੇ ਤੱਕ ਧੁੰਦ ਨੇ ਸਮੁੱਚੇ ਖੇਤਰ ਨੂੰ ਆਪਣੇ ਕਲਾਵੇ ਵਿੱਚ ਲੈ ਰੱਖਿਆ ਸੀ, ਜਿਸ ਕਾਰਨ ਸਥਾਨਕ ਹਵਾਈ ਅੱਡੇ ਤੋਂ ਕਈ ਹਵਾਈ ਉਡਾਣਾ ਦੇਰ ਨਾਲ ਆਈਆਂ ਤੇ ਦੇਰ ਨਾਲ ਰਵਾਨਾ ਹੋਈਆਂ ਹਨ। ਇਸੇ ਤਰ੍ਹਾਂ ਕਈ ਰੇਲ ਗੱਡੀਆਂ ਵੀ ਪ੍ਰਭਾਵਿਤ ਹੋਈਆਂ ਹਨ। ਹਵਾਈ ਕੰਪਨੀ ਸਪਾਈਸ ਜੈਟ ਵੱਲੋਂ ਇਸ ਮਾਮਲੇ ਵਿੱਚ ਭਲਕੇ 18 ਜਨਵਰੀ ਵਾਸਤੇ ਵੀ ਕੰਪਨੀ ਦੇ ਹਵਾਈ ਜਹਾਜ਼ਾਂ ਰਾਹੀਂ ਸਫ਼ਰ ਕਰਨ ਵਾਲੇ ਯਾਤਰੂਆਂ ਨੂੰ ਇਹ ਸਥਿਤੀ ਬਾਰੇ ਸੂਚਿਤ ਕੀਤਾ ਗਿਆ ਹੈ।

ਸਵੇਰ ਵੇਲੇ ਕੜਾਕੇ ਦੀ ਠੰਢ ਵੀ ਪਈ ਹੈ ਅਤੇ ਤਾਪਮਾਨ ਹੇਠਾਂ ਡਿੱਗਾ ਗਿਆ ਸੀ। ਇੱਥੇ ਘੱਟੋ-ਘੱਟ ਤਾਪਮਾਨ ਤਿੰਨ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਪਰ 11 ਵਜੇ ਤੋਂ ਬਾਅਦ ਧੁੰਦ ਖ਼ਤਮ ਹੋ ਗਈ ਤੇ ਧੁੱਪ ਨਿਕਲ ਆਈ ਸੀ। ਇਸ ਦੌਰਾਨ ਮੌਸਮ ਵਿਭਾਗ ਵੱਲੋਂ ਭਲਕੇ ਵੀ ਸੰਘਣੀ ਧੁੰਦ ਦੀ ਪੇਸ਼ੀਨਗੋਈ ਕੀਤੀ ਗਈ ਹੈ।

ਜਲੰਧਰ (ਹਤਿੰਦਰ ਮਹਿਤਾ): ਜ਼ਿਲ੍ਹੇ ਵਿੱਚ ਲੋਕਾਂ ਨੂੰ ਕੜਾਕੇ ਦੀ ਠੰਢ ਤੋਂ ਰਾਹਤ ਨਹੀਂ ਮਿਲ ਰਹੀ। ਅੱਜ 12 ਵਜੇ ਤੱਕ ਪਈ ਸੰਘਣੀ ਧੁੰਦ ਕਾਰਨ ਕਈ ਰੇਲ ਗੱਡੀਆਂ ਲੇਟ ਹੋ ਗਈਆਂ। ਨਵੀਂ ਦਿੱਲੀ ਸ਼ਤਾਬਦੀ ਵੀ ਜਲੰਧਰ ਦੇ ਰੇਲਵੇ ਸਟੇਸ਼ਨ ’ਤੇ ਸਾਢੇ ਛੇ ਘੰਟੇ ਦੇਰੀ ਨਾਲ ਪੁੱਜੀ। ਇਸ ਕਾਰਨ ਅੱਜ ਸ਼ਤਾਬਦੀ ਨੂੰ ਰੱਦ ਕਰਨਾ ਪਿਆ ਤੇ 18 ਜਨਵਰੀ ਤੋਂ ਇਹ ਗੱਡੀ ਨਿਧਾਰਤ ਸਮੇਂ ਨਾਲ ਚੱਲੇਗੀ। ਰੇਲ ਗੱਡੀ ਰੱਦ ਹੋਣ ਨਾਲ 500 ਦੇ ਕਰੀਬ ਯਾਤਰੀਆਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਜਨ ਸ਼ਤਾਬਦੀ ਹਰਿਦੁਆਰ-ਅੰਮ੍ਰਿਤਸਰ ਵੀ ਹਰਿਦੁਆਰ ਤੋਂ ਡੇਢ ਘੰਟਾ ਦੇਰੀ ਨਾਲ ਪੁੱਜੀ। ਇਸੇ ਤਰ੍ਹਾਂ ਜੰਮੂ, ਕਟੜਾ, ਅੰਮ੍ਰਿਤਸਰ ਤੇ ਦਿੱਲੀ ਵੱਲ ਜਾਣ ਵਾਲੀਆਂ ਗੱਡੀਆਂ ਦੇਰੀ ਨਾਲ ਚੱਲ ਰਹੀਆਂ ਹਨ। ਪੰਜਵੀਂ ਜਮਾਤ ਤੋਂ ਉੱਪਰਲੀਆਂ ਜਮਾਤਾਂ ਲਈ ਸਕੂਲ ਖੁੱਲ੍ਹਣ ਦੇ ਬਾਵਜੂਦ ਵਿਦਿਆਰਥੀਆਂ ਦੀ ਗਿਣਤੀ ਵੀ ਘੱਟ ਸੀ।



News Source link

- Advertisement -

More articles

- Advertisement -

Latest article