30.5 C
Patiāla
Thursday, May 2, 2024

ਬੁਢਾਲਡਾ: ਪਿੰਡ ਅਹਿਮਦਪੁਰ ’ਚ ਬਜ਼ੁਰਗ ਦਿਓਰ-ਭਰਜਾਈ ਦਾ ਕਤਲ

Must read


ਜੋਗਿੰਦਰ ਸਿੰਘ ਮਾਨ

ਮਾਨਸਾ, 11 ਜਨਵਰੀ

ਮਾਨਸਾ ਜ਼ਿਲ੍ਹੇ ਦੇ ਪਿੰਡ ਅਹਿਮਦਪੁਰ ਵਿਖੇ ਬਜ਼ੁਰਗ ਦਿਓਰ-ਭਰਜਾਈ ਦਾ ਤੇਜ਼ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ। ਬਲਵੀਰ ਸਿੰਘ ਪੁੱਤਰ ਜੰਗੀਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਕਿ ਉਸ ਦਾ ਪਿਤਾ ਜੰਗੀਰ ਸਿੰਘ ਆਪਣੇ ਪਸ਼ੂਆਂ ਵਾਲੇ ਘਰ ਦੀ ਰਾਖੀ ਲਈ ਸੁੱਤਾ ਪਿਆ ਸੀ। ਉਸ ਦੇ ਤਾਏ ਦੇ ਬਾਹਰ ਰਿਸ਼ਤੇਦਾਰੀ ਵਿਚ ਜਾਣ ਕਾਰਨ ਉਸ ਦੀ ਤਾਈ ਆਪਣੇ ਪਾਸੇ ਪਸ਼ੂਆਂ ਵਾਲੇ ਘਰ ਦੀ ਰਾਖੀ ਲਈ ਸੁੱਤੀ ਸੀ ਤਾਂ ਸਵੇਰ ਵੇਲੇ ਦੇਖਿਆ ਗਿਆ ਕਿ ਉਸ ਦੇ ਪਿਤਾ ਜੰਗੀਰ ਸਿੰਘ (62) ਦੇ ਸਿਰ ‘ਤੇ ਤੇਜ਼ ਵਾਰ ਨਾਲ ਕਤਲ ਕੀਤਾ ਹੋਇਆ ਸੀ ਅਤੇ ਦੂਜੇ ਪਾਸੇ ਉਸ ਦੀ ਤਾਈ ਰਣਜੀਤ ਕੌਰ (60) ਦਾ ਬਿਸਤਰਾ ਫਰੋਲਿਆ ਗਿਆ ਤਾਂ ਉਸ ਦੇ ਸਿਰ ‘ਤੇ ਵੀ ਵਾਰ ਕਰਕੇ ਕਤਲ ਕੀਤਾ ਹੋਇਆ ਸੀ। ਮਾਮਲੇ ਦੀ ਪੜਤਾਲ ਲਈ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਮਾਨਸਾ ਦੇ ਐੱਸਪੀ(ਡੀ) ਬਾਲਕਿਸ਼ਨ, ਡੀਐੱਸਪੀ ਬੁਢਲਾਡਾ ਮਨਜੀਤ ਸਿੰਘ ਨੇ ਮੌਕੇ ‘ਤੇ ਜਾਇਜ਼ਾ ਲਿਆ। ਐੱਸਐੱਚਓ ਭੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।



News Source link

- Advertisement -

More articles

- Advertisement -

Latest article