25 C
Patiāla
Monday, April 29, 2024

ਲੁਧਿਆਣਾ: ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ’ਤੇ ਪੁੱਜਿਆ

Must read


ਟ੍ਰਿਬਿਊਨ ਨਿਊਜ਼ ਸਰਵਿਸ

ਲੁਧਿਆਣਾ, 7 ਜਨਵਰੀ

ਉੱਤਰੀ ਭਾਰਤ ਵਿੱਚ ਚੱਲ ਰਹੀ ਸੀਤ ਲਹਿਰ ਦਾ ਅਸਰ ਅੱਜ ਵੀ ਲੁਧਿਆਣਾ ਸ਼ਹਿਰ ’ਤੇ ਬਰਕਾਰਾ ਰਿਹਾ। ਹੱਡ ਚੀਰਵੀਂ ਠੰਢ ਨੇ ਲੋਕਾਂ ਨੂੰ ਕੰਬਣੀ ਛੇੜੀ ਹੋਈ ਹੈ। ਅੱਜ ਵੀ ਸਾਰਾ ਦਿਨ ਸ਼ਹਿਰ ਵਾਸੀਆਂ ਨੂੰ ਸੂਰਜ ਦੇ ਦਰਸ਼ਨ ਨਾ ਹੋ ਸਕੇ। ਸਾਰਾ ਦਿਨ ਧੁੰਦ ਨੇ ਅਸਮਾਨ ਨੂੰ ਘੇਰੀ ਰੱਖਿਆ, ਜਿਸ ਕਾਰਨ ਅੱਜ ਵੀ ਸ਼ਹਿਰ ਵਿੱਚ ਜਨ-ਜੀਵਨ ਮੱਠੀ ਚਾਲ ਨਾਲ ਹੀ ਚੱਲਿਆ। ਠੰਢ ਦੇ ਅਸਰ ਹੇਠ ਆਮ ਤੌਰ ’ਤੇ ਵਾਹਨਾਂ ਤੇ ਲੋਕਾਂ ਨਾਲ ਭਰੀਆਂ ਰਹਿਣ ਵਾਲੀਆਂ ਸੜਕਾਂ ਅੱਜ ਮੁਕਾਬਲਤਨ ਸ਼ਾਂਤ ਨਜ਼ਰ ਆਈਆਂ। ਸੰਘਣੀ ਧੁੰਦ ਕਾਰਨ ਸਵੇਰੇ 11 ਵਜੇ ਤੱਕ ਹਨੇਰੇ ਵਰਗਾ ਮਾਹੌਲ ਬਣਿਆ ਰਿਹਾ, ਜਦਕਿ ਉਸ ਤੋਂ ਬਾਅਦ ਵੀ ਸੂਰਜ ਨਾ ਨਿਕਲਣ ਕਾਰਨ ਦਿਨ ਮੱਧਮ ਰੋਸ਼ਨੀ ਵਾਲਾ ਹੀ ਰਿਹਾ। ਮੌਸਮ ਵਿਭਾਗ ਮੁਤਾਬਕ ਅੱਜ ਸ਼ਹਿਰ ਵਿੱਚ ਘੱਟੋਂ ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਸੀਤ ਲਹਿਰ ਆਉਣ ਵਾਲੇ ਦਿਨਾਂ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹੇਗੀ ਤੇ ਸੋਮਵਾਰ ਸਵੇਰੇ ਕਈ ਥਾਵਾਂ ’ਤੇ ਹਲਕਾ ਮੀਂਹ ਪੈਣ ਦੀ ਪੇਸ਼ੀਨਗੋਈ ਵੀ ਕੀਤੀ ਗਈ ਹੈ। ਸਨਅਤੀ ਸ਼ਹਿਰ ਵਿੱਚ ਐਤਵਾਰ ਨੂੰ ਛੁੱਟੀ ਵਾਲੇ ਦਿਨ ਵੀ ਜ਼ਿਆਦਾਤਰ ਥਾਵਾਂ ’ਤੇ ਸੁੰਨ ਪੱਸਰੀ ਰਹੀ ਤੇ ਲੋਕ ਆਪਣੇ ਘਰਾਂ ਵਿੱਚ ਹੀ ਬੈਠੇ ਰਹੇ। ਸੜਕਾਂ ’ਤੇ ਰਿਕਸ਼ਾ ਚਲਾਉਣ ਤੇ ਹੋਰ ਕੰਮ ਕਰਨ ਵਾਲੇ ਲੋਕ ਅੱਗ ਸੇਕ ਕੇ ਖ਼ੁਦ ਨੂੰ ਠੰਢ ਤੋਂ ਬਚਾਉਣ ਦਾ ਯਤਨ ਕਰਦੇ ਵੇਖੇ ਗਏ।



News Source link

- Advertisement -

More articles

- Advertisement -

Latest article