29.1 C
Patiāla
Saturday, May 4, 2024

ਕਾਬੁਲ: ਮਿਨੀ ਬੱਸ ’ਚ ਧਮਾਕੇ ਕਾਰਨ ਦੋ ਹਲਾਕ; 14 ਜ਼ਖ਼ਮੀ

Must read


ਇਸਲਾਮਾਬਾਦ, 6 ਜਨਵਰੀ

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਅੱਜ ਇਕ ਮਿਨੀ ਬੱਸ ’ਚ ਹੋਏ ਧਮਾਕੇ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ ਤੇ 14 ਜਣੇ ਜ਼ਖ਼ਮੀ ਹੋਏ ਹਨ। ਤਾਲਿਬਾਨ ਅਧਿਕਾਰੀ ਨੇ ਦੱਸਿਆ ਕਿ ਮੌਜੂਦਾ ਵਰ੍ਹੇ ਦੇਸ਼ ’ਚ ਹੋਇਆ ਇਹ ਪਹਿਲਾ ਹਮਲਾ ਹੈ। ਪੁਲੀਸ ਵਿਭਾਗ ਦੇ ਬੁਲਾਰੇ ਖਾਲਿਦ ਜ਼ਾਦਰਾਨ ਨੇ ਦੱਸਿਆ ਕਿ ਇਹ ਧਮਾਕਾ ਕਾਬੁਲ ਦੇ ਪੱਛਮੀ ਹਿੱਸੇ ਦਸ਼ਤੀ ਬਾਰਚੀ ਇਲਾਕੇ ’ਚ ਹੋਇਆ। ਧਮਾਕੇ ਦੇ ਕਾਰਨਾਂ ਬਾਰੇ ਖੁਲਾਸਾ ਨਹੀਂ ਹੋਇਆ ਹੈ ਤੇ ਜਾਂਚ ਜਾਰੀ ਹੈ। -ਪੀਟੀਆਈ



News Source link

- Advertisement -

More articles

- Advertisement -

Latest article