33.2 C
Patiāla
Saturday, May 11, 2024

ਟਾਂਡਾ ਦੇ ਨੌਜਵਾਨ ਦੀ ਕੈਨੇਡਾ ਵਿੱਚ ਮੌਤ – punjabitribuneonline.com

Must read


ਪੱਤਰ ਪ੍ਰੇਰਕ

ਟਾਂਡਾ, 1 ਜਨਵਰੀ

ਇੱਥੋਂ ਦੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਆੜ੍ਹਤੀ ਰਾਜਾ ਸੁਖਵਿੰਦਰ ਸਿੰਘ ਦੇ ਪੁੱਤਰ ਦੀ ਕੈਨੇਡਾ ਦੇ ਮੌਂਟਰੀਅਲ ਸ਼ਹਿਰ ਵਿੱਚ ਅਚਾਨਕ ਮੌਤ ਹੋ ਗਈ। ਪੜ੍ਹਾਈ ਲਈ ਕੈਨੇਡਾ ਗਏ ਅੰਮ੍ਰਿਤਪਾਲ ਸਿੰਘ (22) ਦੀ ਮੌਤ ਲੰਘੀ ਰਾਤ ਹੋਈ ਦੱਸੀ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਅੱਜ ਸਵੇਰੇ ਉਸ ਦੇ ਪਰਿਵਾਰ ਨੂੰ ਮਿਲੀ। ਪਰਿਵਾਰ ਨੂੰ ਕੈਨੇਡਾ ਤੋਂ ਫਿਲਹਾਲ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਪੁੱਤਰ ਕਿਸੇ ਦੋਸਤ ਦੇ ਘਰ ਗਿਆ ਸੀ, ਜਿੱਥੇ ਸਵੇਰੇ ਉਹ ਉੱਠਿਆ ਹੀ ਨਹੀਂ। ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਨੌਜਵਾਨ ਦੀ ਮੌਤ ਦੇ ਕਾਰਨਾਂ ਬਾਰੇ ਸਪੱਸ਼ਟ ਜਾਣਕਾਰੀ ਫਿਲਹਾਲ ਨਹੀਂ ਮਿਲੀ ਹੈ। ਇਸ ਦੌਰਾਨ ਟਾਂਡਾ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਸਣੇ ਕਈ ਹੋਰਾਂ ਨੇ ਸੁਖਵਿੰਦਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।



News Source link

- Advertisement -

More articles

- Advertisement -

Latest article