38 C
Patiāla
Friday, May 3, 2024

ਓਲੰਪਿਕ ਕੁਆਲੀਫਾਇਰ ਲਈ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨੀ ਸਵਿਤਾ ਪੂਨੀਆ ਕੋਲ – punjabitribuneonline.com

Must read


ਬੰਗਲੌਰ, 30 ਦਸੰਬਰ

ਤਜਰਬੇਕਾਰ ਗੋਲਕੀਪਰ ਸਵਿਤਾ ਪੂਨੀਆ 13 ਤੋਂ 19 ਜਨਵਰੀ ਤੱਕ ਰਾਂਚੀ ‘ਚ ਹੋਣ ਵਾਲੇ ਓਲੰਪਿਕ ਕੁਆਲੀਫਾਇਰ ‘ਚ ਭਾਰਤ ਦੀ 18 ਮੈਂਬਰੀ ਮਹਿਲਾ ਹਾਕੀ ਟੀਮ ਦੀ ਕਪਤਾਨ ਹੋਵੇਗੀ, ਜਦਕਿ ਵੰਦਨਾ ਕਟਾਰੀਆ ਉਪ ਕਪਤਾਨ ਹੋਵੇਗੀ। ਟੂਰਨਾਮੈਂਟ ਦੀਆਂ ਸਿਖ਼ਰਲੀਆਂ ਤਿੰਨ ਟੀਮਾਂ ਪੈਰਿਸ ਓਲੰਪਿਕ 2024 ਲਈ ਕੁਆਲੀਫਾਈ ਕਰਨਗੀਆਂ। ਭਾਰਤ ਨੂੰ ਨਿਊਜ਼ੀਲੈਂਡ, ਇਟਲੀ ਅਤੇ ਅਮਰੀਕਾ ਦੇ ਨਾਲ ਪੂਲ ਬੀ ਵਿੱਚ ਰੱਖਿਆ ਗਿਆ ਹੈ, ਜਦਕਿ ਜਰਮਨੀ, ਜਾਪਾਨ, ਚਿਲੀ ਅਤੇ ਚੈੱਕ ਗਣਰਾਜ ਗਰੁੱਪ ਏ ਵਿੱਚ ਹਨ। ਭਾਰਤ ਆਪਣਾ ਪਹਿਲਾ ਮੈਚ 13 ਜਨਵਰੀ ਨੂੰ ਅਮਰੀਕਾ ਖਿਲਾਫ ਖੇਡੇਗਾ। ਇਸ ਤੋਂ ਬਾਅਦ ਉਨ੍ਹਾਂ ਨੂੰ 14 ਜਨਵਰੀ ਨੂੰ ਨਿਊਜ਼ੀਲੈਂਡ ਅਤੇ 16 ਜਨਵਰੀ ਨੂੰ ਇਟਲੀ ਨਾਲ ਖੇਡਣਾ ਹੈ।

ਟੀਮ: ਗੋਲਕੀਪਰ: ਸਵਿਤਾ ਪੂਨੀਆ (ਕਪਤਾਨ), ਬਿਛੂ ਦੇਵੀ ਡਿਫੈਂਡਰਜ਼: ਨਿੱਕੀ ਪ੍ਰਧਾਨ, ਉਦਿਤਾ, ਇਸ਼ਿਕਾ ਚੌਧਰੀ, ਮੋਨਿਕਾ ਮਿਡਫੀਲਡਰ: ਨਿਸ਼ਾ, ਵੈਸ਼ਨਵੀ ਵਿਟਲ ਫਾਲਕੇ, ਨੇਹਾ, ਨਵਨੀਤ ਕੌਰ, ਸਲੀਮਾ ਟੇਟੇ, ਸੋਨਿਕਾ, ਜੋਤੀ, ਬਿਊਟੀ ਡੁੰਗਡੁੰਗ, ਸੰਗੀਤਾ ਕੁਮਾਰੀ, ਦੀਪਿਕਾ, ਵੰਦਨਾ ਕਟਾਰੀਆ।



News Source link

- Advertisement -

More articles

- Advertisement -

Latest article