33.5 C
Patiāla
Friday, May 3, 2024

ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਲਈ ਰਾਜਨਾਥ ਸਿੰਘ ਅੱਜ ਜੰਮੂ ਕਸ਼ਮੀਰ ਦੇ ਇਕ ਦਿਨਾਂ ਦੌਰੇ ’ਤੇ

Must read


ਜੰਮੂ, 27 ਦਸੰਬਰ

ਰੱਖਿਆ ਮੰਤਰੀ ਰਾਜਨਾਥ ਸਿੰਘ ਸਰਹੱਦੀ ਜ਼ਿਲ੍ਹੇ ਪੁਣਛ ਵਿੱਚ ਹਾਲ ਹੀ ਵਿੱਚ ਹੋਏ ਅਤਿਵਾਦੀ ਹਮਲੇ ਦੇ ਮੱਦੇਨਜ਼ਰ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਲਈ ਜੰਮੂ-ਕਸ਼ਮੀਰ ਦੇ ਇੱਕ ਦਿਨ ਦੇ ਦੌਰੇ ਉੱਤੇ ਅੱਜ ਇੱਥੇ ਪੁੱਜੇ। ਹਮਲੇ ਵਿੱਚ ਚਾਰ ਜਵਾਨ ਸ਼ਹੀਦ ਹੋ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਦੇ ਨਾਲ ਰਾਜਨਾਥ ਸਿੰਘ ਦਾ ਹਵਾਈ ਅੱਡੇ ‘ਤੇ ਉਪ ਰਾਜਪਾਲ ਮਨੋਜ ਸਿਨਹਾ ਅਤੇ ਉੱਤਰੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨੇ ਸਵਾਗਤ ਕੀਤਾ। ਇੱਥੇ ਪਹੁੰਚਣ ਤੋਂ ਤੁਰੰਤ ਬਾਅਦ ਰੱਖਿਆ ਮੰਤਰੀ ਰਾਜੌਰੀ-ਪੁਣਛ ਸੈਕਟਰ ਲਈ ਰਵਾਨਾ ਹੋਏ, ਜਿੱਥੇ ਉਹ ਸੁਰੱਖਿਆ ਸਥਿਤੀ ਤੇ ਅਤਿਵਾਦੀਆਂ ਖ਼ਿਲਾਫ਼ ਸੁਰੱਖਿਆ ਬਲਾਂ ਦੇ ਅਪਰੇਸ਼ਨਾਂ ਦਾ ਜਾਇਜ਼ਾ ਲੈਣਗੇ। ਅਧਿਕਾਰੀਆਂ ਨੇ ਦੱਸਿਆ ਕਿ ਰੱਖਿਆ ਮੰਤਰੀ ਰਾਜੌਰੀ ਦੇ ਆਪਣੇ ਦੌਰੇ ਦੌਰਾਨ ਮ੍ਰਿਤਕ ਨਾਗਰਿਕਾਂ ਦੇ ਪਰਿਵਾਰਾਂ ਨੂੰ ਮਿਲਣ ਦੀ ਸੰਭਾਵਨਾ ਹੈ।



News Source link

- Advertisement -

More articles

- Advertisement -

Latest article