25.1 C
Patiāla
Friday, May 3, 2024

ਯੇਚੁਰੀ ਨੇ ਰਾਮ ਮੰਦਰ ਦੇ ਉਦਘਾਟਨੀ ਸਮਾਰੋਹ ਦਾ ਸੱਦਾ ਠੁਕਰਾਇਆ

Must read


ਨਵੀਂ ਦਿੱਲੀ, 26 ਦਸੰਬਰ

ਸੀਪੀਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਅਯੁੱਧਿਆ ਵਿਚ ਹੋਣ ਵਾਲੇ ਰਾਮ ਮੰਦਰ ਦੇ ਉਦਘਾਟਨੀ ਸਮਾਰੋਹ ਲਈ ਮਿਲਿਆ ਸੱਦਾ ਠੁਕਰਾ ਦਿੱਤਾ ਹੈ। ਪਾਰਟੀ ਨੇ ਇਸ ’ਤੇ ਕਿਹਾ, ‘ਧਰਮ ਕਿਸੇ ਵਿਅਕਤੀ ਦੀ ਨਿੱਜੀ ਚੋਣ ਹੈ। ਸਾਡੀ ਨੀਤੀ ਧਾਰਮਿਕ ਵਿਸ਼ਵਾਸਾਂ ਦਾ ਸਤਿਕਾਰ ਕਰਨ ਦੀ ਹੈ, ਤੇ ਹਰ ਵਿਅਕਤੀ ਨੂੰ ਆਪਣੇ ਵਿਸ਼ਵਾਸ ਮੁਤਾਬਕ ਚੱਲਣ ਦਾ ਹੱਕ ਹੈ। ਧਰਮ ਕਿਸੇ ਦੀ ਨਿੱਜੀ ਚੋਣ ਹੈ ਤੇ ਇਸ ਨੂੰ ਸਿਆਸੀ ਲਾਹੇ ਵਿਚ ਤਬਦੀਲ ਨਹੀਂ ਕਰਨਾ ਚਾਹੀਦਾ। ਕਾਮਰੇਡ ਸੀਤਾਰਾਮ ਯੇਚੁਰੀ ਸੱਦਾ ਮਿਲਣ ਦੇ ਬਾਵਜੂਦ ਸਮਾਰੋਹ ਵਿਚ ਨਹੀਂ ਜਾਣਗੇ।’



News Source link

- Advertisement -

More articles

- Advertisement -

Latest article