22 C
Patiāla
Thursday, May 2, 2024

ਪੁਲੀਸ ਨੇ ਸੜਕ ’ਤੇ ਲੱਗੀਆਂ ਦੁਕਾਨਾਂ ਚੁਕਵਾਈਆਂ

Must read


ਪੱਤਰ ਪ੍ਰੇਰਕ

ਜਲੰਧਰ, 24 ਦਸੰਬਰ

ਕਮਿਸ਼ਨਰੇਟ ਪੁਲੀਸ ਦੀ ਸ਼ਹਿਰ ਵਿੱਚ ਕੀਤੇ ਨਾਜ਼ਾਇਜ ਕਬਜ਼ਿਆਂ ਖ਼ਿਲਾਫ਼ ਕਾਰਵਾਈ ਪਿਛਲੇ 10 ਦਿਨਾਂ ਤੋਂ ਜਾਰੀ ਹੈ। ਪੁਲੀਸ ਵੱਲੋਂ ਫੁੱਟਪਾਥ ’ਤੇ ਕੀਤੇ ਕਬਜ਼ੇ ਹਟਾਏ ਜਾ ਰਹੇ ਹਨ। ਪੁਲੀਸ ਦੇ ਟਰੈਫਿਕ-ਪੀਸੀਆਰ ਵਿੰਗ ਨੇ ਐਤਵਾਰ ਨੂੰ ਬਾਜ਼ਾਰ ਲਗਾਉਣ ਲਈ ਆਏ ਰੇਹੜੀ-ਫੜ੍ਹੀ ਵਾਲਿਆਂ ਨੂੰ ਸੜਕ ਤੋਂ ਪਿੱਛੇ ਦੁਕਾਨਾਂ ਲਗਾਉਣ ਲਈ ਕਿਹਾ। ਪੁਲੀਸ ਮੁਲਾਜ਼ਮਾਂ ਨੇ ਕਿਹਾ ਕਿ ਜੇ ਉਹ ਦੁਬਾਰਾ ਸੜਕ ’ਤੇ ਸਟਾਲ ਲਗਾਉਂਦੇ ਹਨ ਤਾਂ ਉਨ੍ਹਾਂ ਦਾ 20,000 ਰੁਪਏ ਦਾ ਚਲਾਨ ਕੀਤਾ ਜਾਵੇਗਾ। ਇਸ ਦੌਰਾਨ ਬਸਤੀ ਅੱਡਾ ਚੌਕ ਤੋਂ ਭਗਵਾਨ ਵਾਲਮੀਕਿ ਚੌਕ (ਜੋਤੀ ਚੌਕ) ਤੋਂ ਨਕੋਦਰ ਚੌਕ ਅਤੇ ਭਗਵਾਨ ਵਾਲਮੀਕਿ ਚੌਕ (ਜੋਤੀ ਚੌਕ) ਤੋਂ ਕੰਪਨੀ ਬਾਗ਼ ਚੌਕ ਤੱਕ ਐਤਵਾਰ ਵਾਲੇ ਬਾਜ਼ਾਰ ’ਚ ਹਜ਼ਾਰਾਂ ਦੀ ਗਿਣਤੀ ’ਚ ਰੇਹੜੀ-ਫੜ੍ਹੀ ਵਾਲਿਆਂ ਵੱਲੋਂ ਕੱਪੜੇ ਅਤੇ ਹੋਰ ਸਾਮਾਨ ਵੇਚਿਆ ਜਾਂਦਾ ਹੈ। ਹਰ ਕਿਸੇ ਦੇ ਕੱਪੜੇ ਸੜਕ ’ਤੇ ਰੱਖੇ ਹੋਏ ਹੁੰਦੇ ਹਨ। ਇਸ ਕਾਰਨ ਪੁਲੀਸ ਨੇ ਅੱਜ ਫੁੱਟਪਾਥ ਤੋਂ ਇਨ੍ਹਾਂ ਵਿਕਰੇਤਾਵਾਂ ਨੂੰ ਹਟਾ ਦਿੱਤਾ। ਪੁਲੀਸ ਦੀਆਂ ਟੀਮਾਂ ਭਗਵਾਨ ਵਾਲਮੀਕਿ ਚੌਕ ਨੇੜੇ ਕਾਰਵਾਈ ਲਈ ਤਾਇਨਾਤ ਕੀਤੀਆਂ ਗਈਆਂ।

ਇਸ ਸਬੰਧੀ ਪੁਲੀਸ ਦਾ ਕਹਿਣਾ ਹੈ ਕਿ ਅਜਿਹੀਆਂ ਦੁਕਾਨਾਂ ਕਾਰਨ ਬਾਜ਼ਾਰ ਵਿਚ ਜਾਮ ਵਰਗੇ ਹਾਲਾਤ ਬਣ ਜਾਂਦੇ ਹਨ। ਇਸ ਕਾਰਨ ਆਮ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਦੀ ਉਲੰਘਣਾ ਨਹੀਂ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਕੋਈ ਦੁਕਾਨਦਾਰ ਉਲੰਘਣਾ ਕਰ ਕੇ ਸੜਕ ’ਤੇ ਦੁਕਾਨ ਲਗਾਏਗਾ ਤਾਂ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।



News Source link

- Advertisement -

More articles

- Advertisement -

Latest article