31.7 C
Patiāla
Friday, May 3, 2024

ਫਲੋਰੀਡਾ ਸ਼ਾਪਿੰਗ ਮਾਲ ’ਚ ਗੋਲੀਬਾਰੀ, ਇਕ ਹਲਾਕ ਇਕ ਜ਼ਖ਼ਮੀ

Must read


ਓਕਾਲਾ (ਅਮਰੀਕਾ), 24 ਦਸੰਬਰ

ਮੱਧ ਫਲੋਰੀਡਾ ਵਿਚਲੇ ਇਕ ਸ਼ਾਪਿੰਗ ਮਾਲ ’ਚ ਸ਼ਨਿਚਰਵਾਰ ਨੂੰ ਗੋਲੀਬਾਰੀ ਦੀ ਘਟਨਾ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਮਹਿਲਾ ਜ਼ਖ਼ਮੀ ਹੋ ਗਈ। ਪੁਲੀਸ ਨੇ ਦੱਸਿਆ ਕਿ ਇਸ ਤਰ੍ਹਾਂ ਜਾਪਦਾ ਹੈ ਕਿ ਹਮਲਾ ਸਪਸ਼ਟ ਰੂਪ ’ਚ ਇਕ ਵਿਅਕਤੀ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਓਕਾਲਾ ਪੁਲੀਸ ਮੁਖੀ ਮਾਈਕ ਬਾਲਕਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਓਕਲੈਂਡ ਤੋਂ ਲਗਪਗ 80 ਮੀਲ ਉੱਤਰ ਪੱਛਮ ’ਚ ਸਥਿਤ ਓਕਾਲਾ ਦੇ ਪੈਡਾਕ ਮਾਲ ’ਚ ਇਕ ਵਿਅਕਤੀ ਨੂੰ ਗੋਲੀਆਂ ਮਾਰੀਆਂ ਗਈਆਂ ਜਿਸ ਕਰਕੇ ਉਸ ਦੀ ਮੌਤ ਹੋ ਗਈ। ਹਮਲਾਵਰ ਘਟਨਾ ਸਥਾਨ ’ਤੇ ਹੀ ਬੰਦੂਕ ਛੱਡ ਕੇ ਦੌੜ ਗਿਆ। ਘਟਨਾ ’ਚ ਇਕ ਮਹਿਲਾ ਵੀ ਜ਼ਖ਼ਮੀ ਹੋਈ ਹੈ।



News Source link
#ਫਲਰਡ #ਸ਼ਪਗ #ਮਲ #ਚ #ਗਲਬਰ #ਇਕ #ਹਲਕ #ਇਕ #ਜਖਮ

- Advertisement -

More articles

- Advertisement -

Latest article