39 C
Patiāla
Saturday, April 27, 2024

ਪ੍ਰਧਾਨ ਮੰਤਰੀ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਚਰਨ ਸਿੰਘ ਨੂੰ ਯਾਦ ਕੀਤਾ

Must read


ਨਵੀਂ ਦਿੱਲੀ, 23 ਦਸੰਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਚਰਨ ਸਿੰਘ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ਮੌਕੇ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ। ਮੋਦੀ ਨੇ ਕਿਹਾ ਕਿ ਚਰਨ ਸਿੰਘ ਸਾਰੀ ਉਮਰ ਕਿਸਾਨਾਂ ਦੀ ਭਲਾਈ ਨੂੰ ਸਮਰਪਿਤ ਰਹੇ। ਦੱਸਣਯੋਗ ਹੈ ਕਿ ਸਮਾਜਵਾਦੀ ਆਗੂ ਚਰਨ ਸਿੰਘ ਜਾਟ ਭਾਈਚਾਰੇ ਨਾਲ ਸਬੰਧਤ ਸਨ ਜਿਨ੍ਹਾਂ ਨੂੰ ਕਿਸਾਨਾਂ ਦਾ ਸਮਰਥਨ ਪ੍ਰਾਪਤ ਸੀ। ਉਹ ਆਪਣੇ ਸਮੇਂ ਦੇ ਮੋਹਰੀ ਸਿਆਸੀ ਆਗੂਆਂ ਵਿੱਚੋਂ ਇੱਕ ਸਨ। ਉਹ ਜੁਲਾਈ 1979 ਤੋਂ ਜਨਵਰੀ 1980 ਦੇ ਵਿਚਕਾਰ ਦੇਸ਼ ਦੇ ਪ੍ਰਧਾਨ ਮੰਤਰੀ ਰਹੇ। ਚਰਨ ਸਿੰਘ ਦਾ ਜਨਮ 1902 ਵਿੱਚ ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ। ਉਨ੍ਹਾਂ ਦਾ ਦੇਹਾਂਤ 1987 ਵਿੱਚ ਹੋਇਆ ਸੀ। -ਪੀਟੀਆਈ



News Source link

- Advertisement -

More articles

- Advertisement -

Latest article