30.5 C
Patiāla
Thursday, May 2, 2024

‘ਧੀਆਂ ਨੂੰ ਰੁਆਉਣਾ, ਸਤਾਉਣਾ ਤੇ ਘਰ ਬਿਠਾਉਣਾ’ ਭਾਜਪਾ ਸਰਕਾਰ ਦੀ ਖੇਡ ਨੀਤੀ: ਕਾਂਗਰਸ – punjabitribuneonline.com

Must read


ਨਵੀਂ ਦਿੱਲੀ, 22 ਦਸੰਬਰ

ਓਲੰਪਿਕ ਤਮਗਾ ਜੇਤੂ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਦੇ ਸੰਨਿਆਸ ਲੈਣ ਦੇ ਐਲਾਨ ਤੋਂ ਬਾਅਦ ਕਾਂਗਰਸ ਨੇ ਅੱਜ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਬੋਲਿਆ ਅਤੇ ਦੋਸ਼ ਲਾਇਆ ਕਿ ‘ਧੀਆਂ ਨੂੰ ਰੁਆਉਣਾ, ਸਤਾਉਣਾ ਤੇ ਘਰ ਬਿਠਾਉਣਾ’ ਭਾਜਪਾ ਸਰਕਾਰ ਦੀ ਖੇਡ ਨੀਤੀ ਬਣ ਗਈ ਹੈ।

ਪਾਰਟੀ ਦੇ ਜਨਰਲ ਸਕੱਤਰ ਰਣਦੀਪ ਸਿੰਘ ਸੂਰਜੇਵਾਲਾ ਨੇ ਵੀ ਦਾਅਵਾ ਕੀਤਾ ਕਿ ਮਹਿਲਾ ਪਹਿਲਵਾਨਾਂ ‘ਤੇ ਹੋਏ ‘ਅੱਤਿਆਚਾਰ ਅਤੇ ਬੇਇਨਸਾਫ਼ੀ’ ਲਈ ਨਰਿੰਦਰ ਮੋਦੀ ਸਰਕਾਰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੈ। ਰੀਓ ਓਲੰਪਿਕਸ ਦੀ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਨੇ ਭਾਰਤੀ ਕੁਸ਼ਤੀ ਮਹਾਸੰਘ (ਡਬਲਿਊਐੱਫਆਈ) ਦੇ ਪ੍ਰਧਾਨ ਦੇ ਅਹੁਦੇ ਦੀ ਚੋਣ ਵਿੱਚ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੇ ਵਿਸ਼ਵਾਸਪਾਤਰ ਸੰਜੈ ਸਿੰਘ ਦੀ ਜਿੱਤ ਦੇ ਵਿਰੋਧ ਵਿੱਚ ਵੀਰਵਾਰ ਨੂੰ ਆਪਣੇ ਕੁਸ਼ਤੀ ਦੇ ਜੁੱਤੇ ਮੇਜ਼ ਉੱਤੇ ਰੱਖ ਦਿੱਤੇ ਅਤੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਇਸ ਸਮੇਂ ਉਹ ਰੋ ਰਹੀ ਸੀ।



News Source link

- Advertisement -

More articles

- Advertisement -

Latest article