30.2 C
Patiāla
Tuesday, April 30, 2024

ਜੰਮੂ ’ਚ ਕਈ ਥਾਵਾਂ ’ਤੇ ਛਾਪੇ, ਰੋਹਿੰਗੀਆਂ ਨੂੰ ਪਨਾਹ ਦੇਣ ਵਾਲਿਆਂ ਖ਼ਿਲਾਫ਼ ਮਾਮਲੇ ਦਰਜ – punjabitribuneonline.com

Must read


ਜੰਮੂ, 19 ਦਸੰਬਰ

ਜੰਮੂ ਵਿੱਚ ਰੋਹਿੰਗੀਆਂ ਨੂੰ ਪਨਾਹ ਦੇਣ ਅਤੇ ਸਰਕਾਰੀ ਲਾਭ ਦਿਵਾਉਣ ਵਿੱਚ ਕਥਿਤ ਤੌਰ ’ਤੇ ਸ਼ਾਮਲ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਸੱਤ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਜੰਮੂ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ‘ਤੇ ਤਲਾਸ਼ੀ ਲੈਣ ਤੋਂ ਬਾਅਦ ਸਤਵਾੜੀ, ਤ੍ਰਿਕੁਟਾ ਨਗਰ, ਬਾਗ-ਏ-ਬਾਹੂ, ਚੰਨੀ ਹਿੰਮਤ, ਨੌਆਬਾਦ, ਡੋਮਾਨਾ ਅਤੇ ਨਗਰੋਟਾ ਦੇ ਥਾਣਿਆਂ ਵਿੱਚ ਐਫਆਈਆਰ ਦਰਜ ਕੀਤੀਆਂ ਗਈਆਂ। ਪੁਲੀਸ ਤੇ ਜਾਂਚ ਅਧਿਕਾਰੀਆਂ ਨੇ ਵੱਖ-ਵੱਖ ਥਾਵਾਂ ‘ਤੇ ਤਲਾਸ਼ੀ ਲਈ ਗਈ, ਜਿੱਥੇ ਰੋਹਿੰਗੀਆਂ ਨੂੰ ਰੱਖਿਆ ਗਿਆ ਸੀ। ਤਲਾਸ਼ੀ ਦੌਰਾਨ ਗੈਰ-ਕਾਨੂੰਨੀ ਤੌਰ ‘ਤੇ ਪ੍ਰਾਪਤ ਕੀਤੇ ਭਾਰਤੀ ਦਸਤਾਵੇਜ਼ ਜਿਵੇਂ ਪੈਨ ਕਾਰਡ, ਆਧਾਰ ਕਾਰਡ, ਬੈਂਕ ਦਸਤਾਵੇਜ਼ ਅਤੇ ਹੋਰ ਅਪਰਾਧਕ ਸਮੱਗਰੀ ਬਰਾਮਦ ਕੀਤੀ ਗਈ।



News Source link

- Advertisement -

More articles

- Advertisement -

Latest article