29.1 C
Patiāla
Saturday, May 4, 2024

ਭਾਰਤ ਵੱਲੋਂ ਬੰਗਲਾਦੇਸ਼ ਤੇ ਪਾਕਿਸਤਾਨ ਨਾਲ ਸਰਹੱਦਾਂ ’ਤੇ 509 ਸੰਯੁਕਤ ਚੌਕੀਆਂ ਬਣਾਉਣ ਦੀ ਤਿਆਰੀ

Must read


ਨਵੀਂ ਦਿੱਲੀ, 10 ਅਕਤੂਬਰ

ਭਾਰਤ ਵੱਲੋਂ ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ ਲੱਗਦੀਆਂ ਸਰਹੱਦਾਂ ’ਤੇ 509 ਸੰਯੁਕਤ ਸਰਹੱਦੀ ਚੌਕੀਆਂ (ਬੀਓਪੀ) ਦਾ ਨਿਰਮਾਣ ਕਰਨ ਦੀ ਤਿਆਰੀ ਹੈ। ਇਸ ਦਾ ਮਕਸਦ ਸਰਹੱਦ ਪਾਰ ਅਪਰਾਧੀਆਂ, ਘੁਸਪੈਠੀਆਂ ਅਤੇ ਦੁਸ਼ਮਣ ਤੱਤਾਂ ਨੂੰ ਘੁਸਪੈਠ ਜਾਂ ਕਬਜ਼ੇ ਦੀਆਂ ਸਰਗਰਮੀਆਂ ਵਿੱਚ ਸ਼ਾਮਲ ਹੋਣ ਤੋਂ ਰੋਕਣਾ ਹੈ। ਇਨ੍ਹਾਂ 509 ਸੰਯੁਕਤ ਸਰਹੱਦੀ ਚੌਕੀਆਂ ਵਿੱਚੋਂ 383 ਬੀਓਪੀ’ਜ਼ ਦਾ ਨਿਰਮਾਣ ਭਾਰਤ-ਬੰਗਲਦੇਸ਼ ਸਰਹੱਦ ਉੱਤੇ ਜਦਕਿ ਬਾਕੀ 126 ਬੀਓਪੀ’ਜ਼ ਦਾ ਨਿਰਮਾਣ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਹੋਵੇਗਾ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ 509 ਸੰਯੁਕਤ ਸਰਹੱਦੀ ਚੌਕੀਆਂ ਦੀ ਸਕੀਮ ਨੂੰ ਸਹਿਮਤੀ ਦਿੱਤੀ ਜਾ ਚੁੱਕੀ ਹੈ ਜਨਿ੍ਹਾਂ ਵਿੱਚ ਰਿਹਾਇਸ਼, ਸਹਾਇਤਾ ਸਾਮਾਨ ਅਤੇ ਨਵੀਨਤਮ ਉਪਕਰਨਾਂ ਨਾਲ ਜੰਗੀ ਕੰਮਾਂ ਲਈ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾਵੇਗਾ। -ਏਐੱਨਆਈ



News Source link

- Advertisement -

More articles

- Advertisement -

Latest article