22 C
Patiāla
Thursday, May 2, 2024

ਮਜ਼ਦੂਰਾਂ ਦੀ ਹੜਤਾਲ ਕਾਰਨ ਮੰਡੀਆਂ ਦਾ ਕੰਮ ਪ੍ਰਭਾਵਿਤ

Must read


ਐੱਸ ਐੱਸ ਸੱਤੀ

ਸੁਨਾਮ ਊਧਮ ਸਿੰਘ ਵਾਲਾ, 8 ਅਕਤੂਬਰ

ਸਥਾਨਕ ਮੰਡੀ ਮਜ਼ਦੂਰਾਂ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਮੰਡੀ ਵਿੱਚ ਹੜਤਾਲ ਕੀਤੀ ਗਈ। ਇਸ ਮੌਕੇ ਆਗੂਆਂ ਨੇ ਕਿਹਾ ਕਿ 25% ਮਜ਼ਦੂਰੀ ਵਿੱਚ ਵਾਧੇ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਵੱਲੋਂ ਉਨ੍ਹਾਂ ਨੂੰ ਕਿਹਾ ਗਿਆ ਸੀ ਪਰ ਅੱਜ ਤੱਕ ਉਹ ਲਾਗੂ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਲੋਡਿੰਗ ਦਾ ਪੰਜ ਰੁਪਏ ਕੱਟਾ ਅਤੇ ਹੋਰ ਕਈ ਮੰਗਾਂ ਹਨ। ਆਗੂਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਜਲਦੀ ਨਹੀਂ ਮੰਨੀਆਂ ਜਾਂਦੀਆਂ ਤਾਂ ਅਣਮਿੱਥੇ ਸਮੇਂ ਲਈ ਹੜਤਾਲ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਹੀ ਜਿਸ ਕਾਰਨ ਉਹ ਹੜਤਾਲ ਕਰਨ ਨੂੰ ਮਜਬੂਰ ਹਨ।

ਲਹਿਰਾਗਾਗਾ (ਰਮੇਸ਼ ਭਾਰਦਵਾਜ): ਦਾਣਾ ਮੰਡੀਆਂ ਦੇ ਮਜ਼ਦੂਰਾਂ ਦੀ ਹੜਤਾਲ ਕਰਕੇ ਝੋਨੇ ਦੀ ਫਸਲ ਲੈ ਕੇ ਆਏ ਕਿਸਾਨ ਖੱਜਲ ਖੁਆਰ ਹੁੰਦੇ ਦੇਖੇ ਗਏ। ਕਿਸਾਨ ਨਾਜਮ ਸਿੰਘ ਫੌਜੀ ਜਵਾਹਰਵਾਲਾ, ਕਿਸਾਨ ਯੂਨੀਅਨ ਆਗੂ ਮਿੱਠੂ ਸਿੰਘ ਖੋਖਰ, ਜੁਗਰਾਜ ਸਿੰਘ ਖਾਈ, ਸੁਖਚੈਨ ਸਿੰਘ ਭਟਾਲ, ਅਮਰੀਕ ਸਿੰਘ ਭਟਾਲ ਕਲਾਂ, ਮਹਿੰਦਰ ਸਿੰਘ,ਲੀਲਾ ਸਿੰਘ ਰਾਮਗੜ੍ਹ ਆਦਿ ਨੇ ਦੱਸਿਆ ਕਿ ਮਜ਼ਦੂਰ ਯੂਨੀਅਨ ਦੀ ਹੜਤਾਲ ਕਾਰਨ ਉਨ੍ਹਾਂ ਦੀ ਫ਼ਸਲ ਦੀ ਖਰੀਦ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ,‘ਅਸੀਂ ਤਿੰਨ ਦਿਨਾਂ ਤੋਂ ਦਾਣਾ ਮੰਡੀਆਂ ਵਿੱਚ ਫਸਲ ਲਈ ਬੈਠੇ ਹਾਂ। ਕੋਈ ਵੀ ਮਜ਼ਦੂਰ ਸਾਡੀ ਢੇਰੀ ਨੂੰ ਹੱਥ ਤੱਕ ਨਹੀਂ ਲਾ ਰਿਹਾ, ਇੱਥੋਂ ਤੱਕ ਕਿ ਬਿਨਾ ਲਿਫਟ ਤੋਂ ਟਰਾਲੀਆਂ ਅਸੀਂ ਆਪ ਲਾਹ ਰਹੇ ਹਾਂ ਅਤੇ ਨਮੀ ਵਾਲੀ ਢੇਰੀ ਵਿਛਾ ਰਹੇ ਹਾਂ।’ ਉਨਾਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਿਆਂ ਕਿਹਾ ਕਿ ਮਜ਼ਦੂਰਾਂ ਨਾਲ ਤਾਲਮੇਲ ਕਰਕੇ ਇਨ੍ਹਾਂ ਦੀ ਹੜਤਾਲ ਖੁਲਾਈ ਜਾਵੇ।



News Source link

- Advertisement -

More articles

- Advertisement -

Latest article