29.1 C
Patiāla
Saturday, May 4, 2024

ਰਾਜੌਰੀ ਦੇ ਕੈਂਪ ਵਿੱਚ ਫੌਜੀ ਅਧਿਕਾਰੀ ਵੱਲੋਂ ਗੋਲੀਬਾਰੀ ’ਚ ਪੰਜ ਜ਼ਖ਼ਮੀ

Must read


ਰਾਜੌਰੀ (ਜੰਮੂ ਕਸ਼ਮੀਰ), 5 ਅਕਤੂਬਰ

ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਫੌਜੀ ਕੈਂਪ ਅੰਦਰ ਮੇਜਰ ਰੈਂਕ ਦੇ ਅਧਿਕਾਰੀ ਵੱਲੋਂ ਕਥਿਤ ਗੋਲੀਆਂ ਚਲਾਉਣ ਤੇ ਹੱਥਗੋਲਿਆਂ ਨਾਲ ਕੀਤੇ ਧਮਾਕੇ ਵਿੱਚ ਘੱਟੋ-ਘੱਟ ਪੰਜ ਫੌਜੀ ਜਵਾਨ ਜ਼ਖ਼ਮੀ ਹੋ ਗਏ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਇਹ ਘਟਨਾ ਥਾਣਾਮੰਡੀ ਨੇੜੇ ਵਾਪਰੀ ਅਤੇ ਮੁਲਜ਼ਮ, ਜੋ ਅਸਲਾਖਾਨੇ ਵਿਚ ਲੁਕਿਆ ਹੈ, ਨੂੰ ਕਾਬੂ ਕਰਨ ਲਈ ਯਤਨ ਜਾਰੀ ਹਨ। ਫੌਜੀ ਅਧਿਕਾਰੀ ਭਾਵੇਂ ਇਸ ਘਟਨਾ ਬਾਰੇ ਖਾਮੋਸ਼ ਹਨ, ਪਰ ਸੂਤਰਾਂ ਮੁਤਾਬਕ ਫੌਜ ਨੇ ਇਹਤਿਆਤ ਵਜੋਂ ਅਸਲਾਖਾਨੇ ਨੇੜਲੇ ਪਿੰਡ ਨੂੰ ਖਾਲੀ ਕਰਵਾ ਲਿਆ ਹੈ। ਜ਼ਖ਼ਮੀਆਂ ਨੂੰ ਫੌਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਤੇ ਇਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਸੂਤਰਾਂ ਨੇ ਕਿਹਾ ਕਿ ਅਸਲਾਖਾਨੇ ਵਿਚ ਕੁਝ ਫੌਜੀ ਮੌਜੂਦ ਹਨ, ਜਨਿ੍ਹਾਂ ਨੂੰ ਮੁਲਜ਼ਮ ਨੇ ਬੰਦੀ ਬਣਾਇਆ ਹੋਇਆ ਹੈ। -ਪੀਟੀਆਈ



News Source link

- Advertisement -

More articles

- Advertisement -

Latest article