27.2 C
Patiāla
Monday, April 29, 2024

ਲੋਕ ਸਾਹਿਤ ਸੰਗਮ ਦੀ ਬੈਠਕ ਵਿੱਚ ਰਚਨਾਵਾਂ ਦੀ ਪੇਸ਼ਕਾਰੀ – punjabitribuneonline.com

Must read


ਨਿੱਜੀ ਪੱਤਰ ਪ੍ਰੇਰਕ

ਰਾਜਪੁਰਾ, 2 ਅਕਤੂਬਰ

ਲੋਕ ਸਾਹਿਤ ਸੰਗਮ ਰਾਜਪੁਰਾ ਦੀ ਸਾਹਿਤਕ ਬੈਠਕ ਰੋਟਰੀ ਭਵਨ ਵਿੱਚ ਡਾ. ਗੁਰਵਿੰਦਰ ਅਮਨ ਦੀ ਪ੍ਰਧਾਨਗੀ ਤੇ ਸੁਰਿੰਦਰ ਕੌਰ ਬਾੜਾ ਦੀ ਰਹਨਿੁਮਾਈ ਹੇਠ ਹੋਈ। ਬੈਠਕ ਵਿੱਚ ਸਭਾ ਦਾ ਆਗਾਜ਼ ਗ਼ਜ਼ਲਗੋ ਅਵਤਾਰ ਪਵਾਰ ਦੀ ਗ਼ਜ਼ਲ ‘ਤੇਰੇ ਬਾਬਤ ਹੋਈਆਂ ਗੱਲਾਂ, ਝੂਠੀਆਂ ਸਾਬਤ ਹੋਈਆਂ ਗੱਲਾਂ’ ਨਾਲ ਹੋਇਆ। ਰਣਜੀਤ ਸਿੰਘ ਫ਼ਤਿਹਗੜ੍ਹ ਸਾਹਿਬ ਸਾਹਿਬ ਨੇ ‘ਸੱਜਣਾ ਦੁਨੀਆ ਖ਼ੁਸ਼ ਨਹੀਂ ਹੁੰਦੀ ਮੈ ਅਜ਼ਮਾ ਕੇ ਦੇਖ ਲਿਆ’ ਸੁਣਾ ਕੇ ਸਮਾਂ ਬੰਨ੍ਹਿਆ। ਰਵਿੰਦਰ ਕ੍ਰਿਸ਼ਨ ਨੇ ‘ਸੰਤਾਂ ਦੀ ਗੱਲਾਂ ਤੈਨੂੰ ਲੱਗਦੀਆਂ ਕੌੜੀਆਂ’ ਅਤੇ ਭੀਮ ਸੈਨ ਝੂਲੇ ਲਾਲ ਨੇ ਸਰਾਇਕੀ ਵਿੱਚ ਗੀਤ ਸੁਣਾਏ। ਸੁਰਿੰਦਰ ਸਿੰਘ ਸੋਹਣਾ ਰਾਜੇ ਮਾਜਰੀਆਂ ਨੇ ਗੀਤ ‘ਜੋ ਮੈ ਡਿੱਠਾ ਤੁਸੀਂ ਵੀ ਡਿੱਠਾ’ ਸੁਣਾ ਕੇ ਮਹਿਫ਼ਲ ਨੂੰ ਸਿਖ਼ਰਾਂ ’ਤੇ ਪਹੁੰਚਾ ਦਿੱਤਾ। ਦਲਜੀਤ ਸਿੰਘ ਸ਼ਾਂਤ ਨੇ ਗੀਤ ਸੁਣਾਇਆ। ਤਜਿੰਦਰ ਅਣਜਾਣਾ ਦੀ ਗ਼ਜ਼ਲ, ਸ਼ਰਤ ਚੰਦਰ ਅਤਰੇ ਤੇ ਗੁਰਵਿੰਦਰ ਪਾਲ ਸਿੰਘ ਨੇ ਸ਼ੇਅਰ ਸੁਣਾਏ। ਤਰਲੋਕ ਸਿੰਘ ਢਿੱਲੋਂ, ਪ੍ਰੋ. ਲਵਲੀ ਸਲੂਜਾ ਪੰਨੂ, ਸੁਰਿੰਦਰ ਕੌਰ ਬਾੜਾ, ਡਾ. ਗੁਰਵਿੰਦਰ ਅਮਨ ਤੇ ਬਲਦੇਵ ਸਿੰਘ ਖੁਰਾਣਾ ਨੇ ਰਚਨਾਵਾਂ ਦੀ ਪੇਸ਼ਕਾਰੀ ਦਿੱਤੀ।



News Source link

- Advertisement -

More articles

- Advertisement -

Latest article