28.7 C
Patiāla
Monday, May 6, 2024

ਅਮਰੀਕੀ ਸੰਸਦ ਵੱਲੋਂ ਅਸਥਾਈ ਫੰਡਿੰਗ ਬਿੱਲ ਪਾਸ

Must read


ਵਾਸ਼ਿੰਗਟਨ, 1 ਅਕਤੂਬਰ

ਅਮਰੀਕਾ ਵਿੱਚ ਸੰਘੀ ਸਰਕਾਰ ਦਾ ਕੰਮਕਾਜ ਠੱਪ (ਸ਼ੱਟਡਾਊਨ) ਹੋਣ ਦਾ ਖ਼ਤਰਾ ਸ਼ਨਿਚਰਵਾਰ ਦੇਰ ਰਾਤ ਉਸ ਵੇਲੇ ਟਲ ਗਿਆ ਜਦੋਂ ਅਮਰੀਕੀ ਸੰਸਦ ਵੱਲੋਂ ਛੇਤੀ-ਛੇਤੀ ਵਿੱਚ ਪਾਸ ਕੀਤੇ ਅਸਥਾਈ ਫੰਡਿੰਗ ਯੋਜਨਾ ਸਬੰਧੀ ਬਿੱਲ ’ਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਹਸਤਾਖਰ ਕਰ ਦਿੱਤੇ। ਬਾਇਡਨ ਨੇ ਸਰਕਾਰੀ ਏਜੰਸੀਆਂ ਦੇ ਸੰਚਾਲਨ ਨੂੰ ਬਰਕਰਾਰ ਰੱਖਣ ਲਈ ਇਸ ਬਿੱਲ ’ਤੇ ਹਸਤਾਖਰ ਕੀਤੇੇ। ਸੰਸਦ ਵਿੱਚ ਪਾਸ ਕੀਤੇ ਗਏ ਇਸ ਬਿੱਲ ਵਿੱਚ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਫੌਜੀ ਮਦਦ ਵਿੱਚ ਕਟੌਤੀ ਕਰਨ ਅਤੇ ਬਾਇਡਨ ਦੀ ਅਪੀਲ ’ਤੇ ਸੰਘੀ ਆਫਤ ਸਹਾਇਤਾ ਬਜਟ ਵਧਾ ਕੇ 16 ਅਰਬ ਅਮਰੀਕੀ ਡਾਲਰ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਬਿੱਲ ਆਗਾਮੀ 17 ਨਵੰਬਰ ਤੱਕ ਸਰਕਾਰੀ ਕੰਮਕਾਜ ਲਈ ਵਿੱਤ ਮੁਹੱਈਆ ਕਰਵਾਏਗਾ। -ਏਪੀ

ਸੰਸਦ ਦੀ ਕਾਰਵਾਈ ਦੌਰਾਨ ਰਿਪਬਲੀਕਨ ਪਾਰਟੀ ਦੇ ਸੰਸਦ ਮੈਂਬਰ ਨੇ ਫਾਇਰ ਅਲਾਰਮ ਦਾ ਬਟਨ ਦਬਾਇਆ

ਵਾਸ਼ਿੰਗਟਨ, 1 ਅਕਤੂਬਰ

ਅਮਰੀਕੀ ਸੰਸਦ ਵਿੱਚ ਸਰਕਾਰੀ ਕੰਮਕਾਜ ਵਿੱਚ ‘ਸ਼ੱਟਡਾਊਨ’ ਦਾ ਖਤਰਾ ਟਾਲਣ ਲਈ ਇਕ ਅਹਿਮ ਵਿੱਤ ਬਿੱਲ ਨੂੰ ਪਾਸ ਕਰਨ ਵਾਸਤੇ ਚੱਲ ਰਹੀ ਸਦਨ ਦੀ ਕਾਰਵਾਈ ਦੌਰਾਨ ਫਾਇਰ ਅਲਾਰਮ ਵੱਜਣ ਨਾਲ ਹਫੜਾ-ਦਫੜੀ ਮੱਚ ਗਈ ਅਤੇ ਜਲਦੀ-ਜਲਦੀ ਵਿੱਚ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ, ਪਰ ਬਾਅਦ ਵਿੱਚ ਡੈਮੋਕਰੈਟਿਕ ਸੰਸਦ ਮੈਂਬਰ ਜਮਾਲ ਬੋਮੈਨ ਨੇ ਅਲਾਰਮ ਵਜਾਉਣ ਦੀ ਗੱਲ ਸਵੀਕਾਰ ਕੀਤੀ। -ਏਪੀ



News Source link

- Advertisement -

More articles

- Advertisement -

Latest article