35 C
Patiāla
Thursday, May 16, 2024

ਮਨੀਪੁਰ ’ਚ ਸ਼ਾਂਤੀ ਬਹਾਲੀ ਲਈ ਦਖ਼ਲ ਦੇਣ ਪ੍ਰਧਾਨ ਮੰਤਰੀ ਮੋਦੀ: ਐੱਨਸੀਪੀ

Must read


ਮੁੰਬਈ, 29 ਸਤੰਬਰ

ਸ਼ਰਦ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਨੇ ਅੱਜ ਕਿਹਾ ਕਿ ਸੰਸਦ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਿੱਤੇ ਭਰੋਸੇ ਦੇ ਬਾਵਜੂਦ ਹਿੰਸਾ ਪ੍ਰਭਾਵਿਤ ਮਨੀਪੁਰ ’ਚ ਸ਼ਾਂਤੀ ਬਹਾਲ ਨਹੀਂ ਹੋਈ ਹੈ ਅਤੇ ਪਾਰਟੀ ਨੇ ਉਨ੍ਹਾਂ ਦੇ ਦਖਲ ਦੀ ਮੰਗ ਕੀਤੀ ਹੈ। ਐੱਨਸੀਪੀ ਤਰਜਮਾਨ ਕਲਾਈਡ ਕਰਾਸਟੋ ਨੇ ਕਿਹਾ, ‘‘ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਭਰੋਸਾ ਦਿੱਤਾ ਸੀ ਕਿ ਮਨੀਪੁਰ ’ਚ ਜਲਦੀ ਹੀ ਸ਼ਾਂਤੀ ਹੋ ਜਾਵੇਗੀ ਪਰ ਉੱਥੇ ਹਿੰਸਾ ਜਾਰੀ ਹੈ। ਸ਼ਾਂਤੀ ਬਹਾਲੀ ਲਈ ਪ੍ਰਧਾਨ ਮੰਤਰੀ ਨੂੰ ਦਖਲ ਦੇਣਾ ਚਾਹੀਦਾ ਹੈ।’’ ਇਸੇ ਦੌਰਾਨ ਸ਼ਵਿ ਸੈਨਾ (ਯੂਬੀਟੀ) ਨੇ ਵੀ ਸਵਾਲ ਕੀਤਾ ਹੈ ਕਿ ਭਾਜਪਾ ਦੀ ਅਗਵਾਈ ਕੇਂਦਰ ਸਰਕਾਰ ਮਨੀਪੁਰ ’ਚ ਸ਼ਾਂਤੀ ਬਹਾਲੀ ਲਈ ਕੀ ਕਦਮ ਚੁੱਕ ਰਹੀ ਹੈ। -ਪੀਟੀਆਈ



News Source link

- Advertisement -

More articles

- Advertisement -

Latest article