38 C
Patiāla
Friday, May 3, 2024

ਬੁਲੇਟ ਟਰੇਨ ਲਈ ਦੋਆਬੇ ਦੇ ਪਿੰਡਾਂ ਦਾ ਸਰਵੇ ਸ਼ੁਰੂ

Must read


ਪੱਤਰ ਪ੍ਰੇਰਕ

ਫਿਲੌਰ, 28 ਸਤੰਬਰ

ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਵਲੋਂ ਤਜਵੀਜ਼ਤ ਬੁਲੇਟ ਟਰੇਨ ਲਈ ਇਥੇ ਸਮਾਜਿਕ ਸਰਵੇ ਆਰੰਭ ਹੋ ਗਿਆ ਹੈ। ਦਿੱਲੀ ਤੋਂ ਅੰਮ੍ਰਿਤਸਰ ਤੱਕ ਚੱਲਣ ਵਾਲੀ ਹਾਈ ਸਪੀਡ ਰੇਲ ਗੱਡੀ ਦੀ ਤਜਵੀਜ਼ਸ਼ੁਦਾ ਨਵੀਂ ਰੇਲਵੇ ਲਾਈਨ ਲਈ ਸਰਵੇ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਇਸ ਲਾਈਨ ’ਤੇ ਬੁਲੇਟ ਟਰੇਨ ਚੱਲੇਗੀ ਜੋ ਦਿੱਲੀ ਤੋਂ ਅੰਮ੍ਰਿਤਸਰ ਤੱਕ ਦੇ 465 ਕਿਲੋਮੀਟਰ ਦੇ ਸਫ਼ਰ ਨੂੰ ਮਹਿਜ਼ ਦੋ ਘੰਟੇ ਵਿੱਚ ਪੂਰਾ ਕਰੇਗੀ। ਇਸ ਗੱਡੀ ਲਈ ਕੱਢੀ ਜਾਣ ਵਾਲੀ ਰੇਲਵੇ ਲਾਈਨ ਧਰਤੀ ਤੋਂ 18 ਫੁੱਟ ਉੱਚੀ ਹੋਵੇਗੀ ਅਤੇ ਇਸ ਦੀ ਚੌੜਾਈ 60 ਤੋਂ 65 ਫੁੱਟ ਹੋਵੇਗੀ। ਇਸ ਰੇਲਵੇ ਲਾਈਨ ਵਿੱਚ ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤੱਕ ਆਉਣ ਵਾਲੇ 343 ਪਿੰਡਾਂ ਦੀ ਜ਼ਮੀਨ ਐਕੁਆਇਰ ਕੀਤੀ ਜਾਵੇਗੀ ਜਨਿ੍ਹਾਂ ਵਿੱਚ ਦਿੱਲੀ ਦੇ 22, ਹਰਿਆਣਾ ਦੇ 135 ਅਤੇ ਪੰਜਾਬ ਦੇ 186 ਪਿੰਡ ਸ਼ਾਮਲ ਹੋਣਗੇ। ਟੀਮ ਵਲੋਂ ਜ਼ਮੀਨ ਨਾਲ ਸਬੰਧਤ ਰਿਕਾਰਡ ਦੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ। ਅੱਜ ਇਹ ਟੀਮਾਂ ਪਿੰਡ ਮੁਠੱਡਾ ਕਲਾਂ ਅਤੇ ਪਿੰਡ ਦੁਸਾਂਝ ਖੁਰਦ ਪੁੱਜੀਆਂ। ਸਰਵੇ ’ਚ ਪਰਿਵਾਰਕ ਮੈਂਬਰਾਂ ਦੇ ਵੇਰਵੇ, ਪੜ੍ਹਾਈ, ਉਮਰ, ਜ਼ਮੀਨ ’ਤੇ ਬਣੀ ਕੋਈ ਇਮਾਰਤ ਆਦਿ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ।



News Source link

- Advertisement -

More articles

- Advertisement -

Latest article