40.3 C
Patiāla
Sunday, May 5, 2024

ਦਸਤਾਵੇਜ਼ੀ ਮਾਮਲਾ: ਦਿੱਲੀ ਹਾਈ ਕੋਰਟ ਵੱਲੋਂ ਬੀਬੀਸੀ ਨੂੰ ਨਵਾਂ ਨੋਟਿਸ ਜਾਰੀ

Must read


ਨਵੀਂ ਦਿੱਲੀ, 25 ਸਤੰਬਰ

ਦਿੱਲੀ ਹਾਈ ਕੋਰਟ ਨੇ ਅੱਜ ਦਸਤਾਵੇਜ਼ੀ ‘ਇੰਡੀਆ: ਦਿ ਮੋਦੀ ਕੁਐਸਚਨ’ ਬਾਰੇ ਗੁਜਰਾਤ ਦੇ ਇਕ ਐੱਨਜੀਓ ਵੱਲੋਂ ਦਾਇਰ ਪਟੀਸ਼ਨ ਉਤੇ ਬੀਬੀਸੀ ਨੂੰ ਨਵਾਂ ਨੋਟਿਸ ਜਾਰੀ ਕੀਤਾ ਹੈ। ‘ਜਸਟਿਸ ਆਨ ਟਰਾਇਲ’ ਨੇ ਆਪਣੀ ਪਟੀਸ਼ਨ ਵਿਚ ਦਾਅਵਾ ਕੀਤਾ ਹੈ ਕਿ ਬੀਬੀਸੀ ਦੀ ਦਸਤਾਵੇਜ਼ੀ ਦੇਸ਼ ਦੀ ਸਾਖ਼ ਖਰਾਬ ਕਰਦੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਨਿਆਂਪਾਲਿਕਾ ਵਿਰੁੱਧ ਝੂਠੇ ਤੇ ਨਿਰਾਦਰ ਕਰਨ ਵਾਲੇ ਦੋਸ਼ ਲਾਉਂਦੀ ਹੈ। ਜਸਟਿਸ ਸਚਿਨ ਦੱਤਾ ਨੇ ਬੀਬੀਸੀ (ਬਰਤਾਨੀਆ) ਤੋਂ ਇਲਾਵਾ ਬੀਬੀਸੀ (ਭਾਰਤ) ਨੂੰ ਵੀ ਨਵਾਂ ਨੋਟਿਸ ਜਾਰੀ ਕੀਤਾ ਹੈ। ਪਟੀਸ਼ਨਕਰਤਾ ਐੱਨਜੀਓ ਨੇ ਹਾਈ ਕੋਰਟ ਨੂੰ ਸੂਚਿਤ ਕੀਤਾ ਕਿ ਬੀਬੀਸੀ (ਬਰਤਾਨੀਆ ਤੇ ਭਾਰਤ) ਨੂੰ ਪਹਿਲਾਂ ਨੋਟਿਸ ਜਾਰੀ ਕੀਤੇ ਗਏ ਸਨ, ਪਰ ਉਹ ਲਾਗੂ ਨਹੀਂ ਹੋ ਸਕੇ। ਐੱਨਜੀਓ ਦੇ ਵਕੀਲ ਨੇ ਬਚਾਅ ਪੱਖ ਨੂੰ ਨੋਟਿਸ ਦੇਣ ਲਈ ਹੋਰ ਸਮਾਂ ਮੰਗਿਆ। ਮਾਮਲੇ ਦੀ ਅਗਲੀ ਸੁਣਵਾਈ 15 ਦਸੰਬਰ ਨੂੰ ਹੋਵੇਗੀ। -ਪੀਟੀਆਈ



News Source link

- Advertisement -

More articles

- Advertisement -

Latest article