24.6 C
Patiāla
Wednesday, May 1, 2024

ਗਾਗੇਵਾਲ ਰਜਬਾਹੇ ਵਿੱਚ ਚਾਰ ਮਹੀਨੇ ’ਚ ਮੁੜ ਪਾੜ ਪਿਆ

Must read


ਲਖਵੀਰ ਸਿੰਘ ਚੀਮਾ

ਟੱਲੇਵਾਲ, 25 ਸਤੰਬਰ

ਪੰਜਾਬ ਸਰਕਾਰ ਵੱਲੋਂ ਹਰ ਖੇਤ ਨੂੰ ਪਾਣੀ ਦੇਣ ਦੀ ਮੁਹਿੰਮ ਤਹਿਤ ਪਿੰਡ ਗਾਗੇਵਾਲ ਵਿੱਚ ਬਣਾਇਆ ਕਾਲਸ ਰਜਬਾਹਾ ਇਕ ਵਾਰ ਮੁੜ ਟੁੱਟ ਗਿਆ। ਰਜਬਾਹੇ ਦੇ ਮੁੜ ਟੁੱਟਣ ਕਾਰਨ ਕਿਸਾਨਾਂ ਵਲੋਂ ਇਸ ਦੀ ਉਸਾਰੀ ਵਿੱਚ ਮਹਿਕਮੇ ਅਤੇ ਠੇਕੇਦਾਰ ਉਪਰ ਘਟੀਆ ਮਟੀਰੀਅਲ ਵਰਤਣ ਦੇ ਦੋਸ਼ ਲਗਾਏ ਗਏ ਹਨ। ਇਸ ਮੌਕੇ ਰੋਸ ਪ੍ਰਗਟ ਕਰਦਿਆਂ ਬੀਕੇਯੂ ਕਾਦੀਆਂ ਦੇ ਆਗੂ ਮਿੱਤਰਪਾਲ ਸਿੰਘ ਆਗੂ ਅਤੇ ਬਲਦੇਵ ਸਿੰਘ ਗਾਗੇਵਾਲ ਨੇ ਕਿਹਾ ਕਿ ਉਕਤ ਰਜਵਾਹੇ ਨੂੰ ਬਣੇ ਸਿਰਫ ਚਾਰ ਮਹੀਨੇ ਹੀ ਹੋਏ ਹਨ, ਪਰ ਬੇਤਰਤੀਬੇ ਢੰਗ ਨਾਲ ਬਣਾਏ ਰਜਬਾਹੇ ਦਾ ਟੁੱਟਣਾ ਲਗਾਤਾਰ ਜਾਰੀ ਹੈ। ਉਕਤ ਆਗੂਆਂ ਨੇ ਕਿਹਾ ਕਿ ਸਬੰਧਤ ਵਿਭਾਗ ਅਤੇ ਠੇਕੇੇਦਾਰ ਵਲੋਂ ਉਕਤ ਰਜਬਾਹਾ ਸੜਕ ਨਾਲੋਂ ਸੱਤ ਫੁੱਟ ਉੱਚਾ ਬਣਾ ਦਿੱਤਾ ਹੈ ਅਤੇ ਬਣਾਉਣ ਸਮੇਂ ਘਟੀਆ ਮੈਟੀਰੀਅਲ ਅਤੇ ਹਰ ਤਰ੍ਹਾਂ ਦੀ ਲਾਪਰਵਾਹੀ ਵਰਤੀ ਗਈ, ਜੋ ਇਸ ਰਜਵਾਹੇ ਦੇ ਟੁੱਟਣ ਦਾ ਕਾਰਨ ਬਣ ਰਹੀ ਹੈ। ਇਸ ਮੌਕੇ ਜਗਸੀਰ ਸਿੰਘ ਥਿੰਦ, ਚਰਨਪਾਲ ਸਿੰਘ ਕਿਸਾਨ ਆਗੂ, ਗੁਰਵਿੰਦਰ ਸਿੰਘ, ਸੁਖਦੇਵ ਸਿੰਘ ਸਾਬਕਾ ਪੰਚ, ਹਰਦੀਪ ਸਿੰਘ ਆਦਿ ਆਗੂ ਵੀ ਹਾਜ਼ਰ ਸਨ। ਰਜਬਾਹਾ ਬਣਾਉਣ ਵਾਲੇ ਠੇਕੇਦਾਰ ਕੇਵਲ ਕ੍ਰਿਸ਼ਨ ਨੇ ਪਿੰਡ ਵਾਸੀਆਂ ਦੇ ਘਟੀਆ ਮੈਟੀਰੀਅਲ ਦੇ ਦੋਸ਼ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਨ੍ਹਾਂ ਵਲੋਂ ਵਿਭਾਗ ਦੇ ਮਾਪਦੰਡਾ ਤਹਿਤ ਵਧੀਆਂ ਮੈਟੀਰੀਅਲ ਲਗਾਇਆ ਗਿਆ ਹੈ। ਨਹਿਰੀ ਵਿਭਾਗ ਦੇ ਐੱਸ.ਡੀ.ਓ ਜਗਦੀਪ ਸਿੰਘ ਨੇ ਕਿਹਾ ਕਿ ਇਹ ਰਜਬਾਹਾ ਲੈਵਲ ਨਾਲ ਹੀ ਬਣਾਇਆ ਗਿਆ ਹੈ। ਰਜਬਾਹਾ ਟੁੱਟਣ ਸਬੰਧੀ ਕਿਹਾ ਕਿ ਸੱਦੋਵਾਲ ਟੇਲ ’ਤੇ ਕਿਸੇ ਵਿਅਕਤੀ ਵਲੋਂ ਬੋਰੀ ਲਗਾ ਕੇ ਮੋਘੇ ਬੰਦ ਕਰ ਦਿੱਤੇ ਗਏ ਸਨ, ਜਿਸ ਕਾਰਨ ਰਜਬਾਹਾ ਓਵਰਫਲੋ ਹੋ ਕੇ ਟੁੱਟ ਗਿਆ। ਜੇਈ ਅਤੇ ਠੇਕੇਦਾਰ ਨੂੰ ਰਜਵਾਹੇ ਦੀ ਮੁਰੰਮਤ ਸਬੰਧੀ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ।



News Source link

- Advertisement -

More articles

- Advertisement -

Latest article