30.8 C
Patiāla
Friday, May 10, 2024

ਦਿੱਲੀ ਦੀਆਂ ਸੜਕਾਂ ਨੂੰ ਨਵੀਂ ਦਿੱਖ ਦਿੱਤੀ ਜਾਵੇਗੀ: ਆਤਿਸ਼ੀ

Must read


ਮਨਧੀਰ ਦਿਓਲ/ਪੀਟੀਆਈ
ਨਵੀਂ ਦਿੱਲੀ, 18 ਸਤੰਬਰ
ਦਿੱਲੀ ਦੇ ਲੋਕ ਨਿਰਮਾਣ ਵਿਭਾਗ ਦੀ ਮੰਤਰੀ ਆਤਿਸ਼ੀ ਨੇ ਕਿਹਾ ਹੈ ਕਿ ਦਿੱਲੀ ਸਰਕਾਰ ਪੀਡਬਲਿਊਡੀ ਦੇ ਤਹਿਤ ਆਉਣ ਵਾਲੀਆਂ ਵਾਲੀਆਂ ਸੜਕਾਂ ਨੂੰ ਨਵੀਂ ਦਿੱਖ ਦੇਵੇਗੀ ਤੇ ਇਨ੍ਹਾਂ ਸੜਕਾਂ ਦੇ ਕਿਨਾਰਿਆਂ ’ਤੇ ਬੂਟੇ ਲਗਾਏ ਜਾਣਗੇ। ਉਨ੍ਹਾਂ ਸੋਮਵਾਰ ਨੂੰ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਕੇਂਦਰੀ ਦਿੱਲੀ ਵਿੱਚ ਸ਼ੰਕਰ ਤੇ ਪੂਸਾ ਸੜਕਾਂ ਦਾ ਨਿਰੀਖਣ ਕੀਤਾ ਅਤੇ ਸੜਕਾਂ ਨੂੰ ਸਾਫ਼, ਸੁੰਦਰ ਅਤੇ ਉਪਭੋਗਤਾ ਦੇ ਅਨੁਕੂਲ ਬਣਾਉਣ ਲਈ ਉਨ੍ਹਾਂ ਨੂੰ ਮੁੜ ਡਿਜ਼ਾਈਨ ਕਰਨ ਦੇ ਨਿਰਦੇਸ਼ ਦਿੱਤੇ।
ਆਤਿਸ਼ੀ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਜਿਸ ਤਰ੍ਹਾਂ ਜੀ-20 ਦੌਰਾਨ ਦਿੱਲੀ ਦੇ ਕੁਝ ਹਿੱਸਿਆਂ ਨੂੰ ਸ਼ਾਨਦਾਰ ਦਿੱਖ ਦਿੱਤੀ ਗਈ ਸੀ, ਉਸੇ ਤਰ੍ਹਾਂ ਪੂਰੀ ਦਿੱਲੀ ਵਿੱਚ ਲੋਕ ਨਿਰਮਾਣ ਵਿਭਾਗ ਦੀਆਂ ਸੜਕਾਂ ਨੂੰ ਸ਼ਾਨਦਾਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ, ‘‘ਅਸੀਂ ਇਨ੍ਹਾਂ ਸੜਕਾਂ ਦਾ ਮੁਆਇਨਾ ਕਰ ਰਹੇ ਹਾਂ ਤੇ ਜਾਇਜ਼ਾ ਲੈ ਰਹੇ ਹਾਂ ਕਿ ਕਿਵੇਂ ਇੱਥੋਂ ਦੀਆਂ ਸੜਕਾਂ ਨੂੰ ਸੁਧਾਰਿਆ ਜਾ ਸਕਦਾ ਹੈ, ਫੁੱਟਪਾਥਾਂ ਨੂੰ ਨਵੀਂ ਦਿੱਖ ਦਿੱਤੀ ਜਾ ਸਕਦੀ ਹੈ, ਕਿਸ ਤਰ੍ਹਾਂ ਬਾਗਬਾਨੀ ਨਾਲ ਸਮੁੱਚੇ ਟੋਟੇ ਸੁੰਦਰ ਬਣਾਏ ਜਾ ਸਕਦਾ ਹੈ। ਇਸ ਤੋਂ ਇਲਾਵਾ ਸੜਕਾਂ ਨੂੰ ਵੀ ਲੋੜ ਅਨੁਸਾਰ ਨਵਾਂ ਰੂਪ ਦਿੱਤਾ ਜਾਵੇ।’’ਉਨ੍ਹਾਂ ਹਦਾਇਤ ਕੀਤੀ ਕਿ ਸੜਕਾਂ ’ਤੇ ਬਾਗਬਾਨੀ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤੇ ਉਥੇ ਮੌਜੂਦ ਦਰੱਖਤਾਂ ਦੀ ਵੀ ਲੋੜ ਅਨੁਸਾਰ ਛਟਾਈ ਕੀਤੀ ਜਾਵੇ। ਲੋਕ ਨਿਰਮਾਣ ਮੰਤਰੀ ਨੇ ਕਿਹਾ, ‘‘ਹੁਣ ਅਸੀਂ ਇਸ ਨੂੰ ਦਿੱਲੀ ਦੇ ਹਰ ਕੋਨੇ ਤੱਕ ਲੈ ਕੇ ਜਾਵਾਂਗੇ। ਕੇਂਦਰੀ ਦਿੱਲੀ ਦੇ ਬਾਜ਼ਾਰ ਹੋਣ ਜਾਂ ਬਾਹਰੀ ਦਿੱਲੀ ਦੇ ਪਿੰਡ, ਰਾਜਧਾਨੀ ਦਾ ਹਰ ਹਿੱਸਾ ਚਮਕੇਗਾ’ਉਨ੍ਹਾਂ ਹਦਾਇਤ ਕੀਤੀ ਕਿ ਸੜਕਾਂ ਨੂੰ ਲੋੜ ਅਨੁਸਾਰ ਨਵੇਂ ਸਿਰੇ ਤੋਂ ਡਿਜ਼ਾਇਨ ਕੀਤਾ ਜਾਵੇ, ਸੜਕਾਂ ਦੀ ਮਾਰਕਿੰਗ ਮਿਆਰੀ ਪੱਧਰ ’ਤੇ ਕੀਤੀ ਜਾਵੇ, ਫੁੱਟਪਾਥਾਂ ਦੀ ਲੋੜ ਅਨੁਸਾਰ ਮੁਰੰਮਤ ਕੀਤੀ ਜਾਵੇ, ਬਾਗਬਾਨੀ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ, ਸਟਰੀਟ ਫਰਨੀਚਰ ਡਿਜ਼ਾਈਨ ਤੇ ਸਥਾਨ ਅਨੁਸਾਰ ਲਗਾਇਆ ਜਾਵੇ, ਡਰੇਨੇਜ ਸਿਸਟਮ ਨੂੰ ਬਿਹਤਰ ਕੀਤਾ ਜਾਵੇ, ਮਕੈਨੀਕਲ ਰੋਡ ਸਵੀਪਿੰਗ ਮਸ਼ੀਨਾਂ ਨਾਲ ਸੜਕਾਂ ਦੀ ਸਫਾਈ ਕੀਤੀ ਜਾਵੇ, ਸੜਕਾਂ ’ਤੇ ਲਾਈਟਾਂ ਦਾ ਵਧੀਆ ਪ੍ਰਬੰਧ ਕੀਤਾ ਜਾਵੇ, ਸਾਈਨ ਬੋਰਡ ਲਗਾਏ ਜਾਣ। ਕੇਂਦਰੀ ਕਿਨਾਰਿਆਂ ਨੂੰ ਵੱਖ-ਵੱਖ ਕਿਸਮਾਂ ਦੇ ਪੌਦਿਆਂ ਦੇ ਨਾਲ-ਨਾਲ ਐੱਲਈਡੀ ਲਾਈਟਿੰਗ ਅਤੇ ਗਲੋਬਲ ਮਾਪਦੰਡਾਂ ਅਨੁਸਾਰ ਡਿਜ਼ਾਈਨ ਮਾਪਦੰਡਾਂ ਨਾਲ ਸੁੰਦਰ ਬਣਾਇਆ ਜਾਵੇਗਾ। ਸੜਕ ਦੇ ਨਵੀਨੀਕਰਨ ਵਿੱਚ ਸਟ੍ਰੀਟ ਫਰਨੀਚਰ ਦੀ ਵਰਤੋਂ, ਦਰਖਤਾਂ ਅਤੇ ਝਾੜੀਆਂ ਦੀ ਨਿਯਮਤ ਛਾਂਟ, ਸੁਧਰੀ ਨਿਕਾਸੀ, ਮੁਰੰਮਤ ਅਤੇ ਪੇਂਟ ਕੀਤੇ ਕਰਬਸਟੋਨ, ਪੇਂਟ ਕੀਤੀ ਰੇਲਿੰਗ, ਮਸ਼ੀਨੀ ਸੜਕ ਦੀ ਸਵੀਪਿੰਗ, ਸਟਰੀਟ ਲਾਈਟਾਂ ਦਾ ਬਿਹਤਰ ਪ੍ਰਬੰਧਨ ਅਤੇ ਸਹੀ ਸੰਕੇਤ ਵੀ ਸ਼ਾਮਲ ਹੋਣਗੇ।

The post ਦਿੱਲੀ ਦੀਆਂ ਸੜਕਾਂ ਨੂੰ ਨਵੀਂ ਦਿੱਖ ਦਿੱਤੀ ਜਾਵੇਗੀ: ਆਤਿਸ਼ੀ appeared first on punjabitribuneonline.com.



News Source link

- Advertisement -

More articles

- Advertisement -

Latest article