33.5 C
Patiāla
Friday, May 3, 2024

ਡੀਏਵੀ ਕਾਲਜ ਵਿੱਚ ਵਿਦਿਆਰਥੀ ਭਿੜੇ

Must read


ਸੁਖਵਿੰਦਰ ਪਾਲ ਸੋਢੀ

ਚੰਡੀਗੜ੍ਹ, 15 ਸਤੰਬਰ

ਇੱਥੋਂ ਦੇ ਡੀਏਵੀ ਕਾਲਜ ਸੈਕਟਰ-10 ਵਿੱਚ ਅੱਜ ਵਿਦਿਆਰਥੀਆਂ ਦੀਆਂ ਦੋ ਧਿਰਾਂ ਦੀ ਹੱਥੋਪਾਈ ਹੋ ਗਈ। ਇਸ ਮੌਕੇ ਵਿਦਿਆਰਥੀਆਂ ਨੇ ਇਕ ਦੂਜੇ ਦੀਆਂ ਪੱਗਾਂ ਲਾਹ ਦਿੱਤੀਆਂ। ਕਾਲਜ ਅਧਿਕਾਰੀਆਂ ਨੇ ਦੱਸਿਆ ਕਿ ਇਹ ਲੜਾਈ ਪੁਰਾਣੀ ਰੰਜਿਸ਼ ਕਾਰਨ ਹੋਈ ਹੈ। ਦੂਜੇ ਪਾਸੇ ਸ਼ਹਿਰ ਦੇ ਦੋ ਕਾਲਜਾਂ ਵਿਚ ਕੁੱਟਮਾਰ ਦੀਆਂ ਘਟਨਾਵਾਂ ਵਧਣ ਕਾਰਨ ਵਿਦਿਆਰਥੀਆਂ ਵਿਚ ਰੋਸ ਹੈ। ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਮੰਗ ਕੀਤੀ ਹੈ ਕਿ ਇਨ੍ਹਾਂ ਘਟਨਾਵਾਂ ਨੂੰ ਠੱਲ੍ਹਣ ਲਈ ਪੁਲੀਸ ਤੇ ਕਾਲਜ ਪ੍ਰਸ਼ਾਸਨ ਵਲੋਂ ਸਖਤੀ ਕੀਤੀ ਜਾਵੇ ਤਾਂ ਕਿ ਹੋਰ ਵਿਦਿਆਰਥੀਆਂ ਨੂੰ ਨੁਕਸਾਨ ਨਾ ਝੱਲਣਾ ਪਵੇ। ਜਾਣਕਾਰੀ ਅਨੁਸਾਰ ਕਾਲਜ ਵਿਚ ਅੱਜ ਦੁਪਹਿਰ ਵੇਲੇ ਦੋ ਧਿਰਾਂ ਕੰਟੀਨ ਤੇ ਜਮਾਤਾਂ ਨੂੰ ਜਾਣ ਵਾਲੇ ਮੁੱਖ ਰਸਤੇ ਵਿਚ ਹੱਥੋਪਾਈ ਹੋ ਗਈਆਂ। ਇਸ ਤੋਂ ਪਹਿਲਾਂ ਇਕ ਧਿਰ ਦੇ ਵਿਦਿਆਰਥੀ ਟੋਲਾ ਬਣਾ ਕੇ ਖੜ੍ਹੇ ਸਨ ਤੇ ਦੂਜੀ ਧਿਰ ਦੇ ਪੰਜ ਵਿਦਿਆਰਥੀਆਂ ਦੇ ਆਉਂਦੇ ਹੀ ਉਨ੍ਹਾਂ ’ਤੇ ਘਸੁੰਨ ਵਰ੍ਹਾਏ ਗਏ। ਇਸ ਕਾਲਜ ਵਿਚ ਬੀਤੇ ਪੰਦਰਾਂ ਦਿਨਾਂ ਵਿਚ ਇਹ ਦੂਜੀ ਘਟਨਾ ਹੈ। ਦੂਜੇ ਪਾਸੇ ਇਸ ਖੇਤਰ ਦੇ ਪੁਲੀਸ ਅਧਿਕਾਰੀ ਤੇ ਕਾਲਜ ਪ੍ਰਸ਼ਾਸਨ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਮਾਮਲੇ ’ਤੇ ਕਿਸੇ ਵੀ ਵਿਦਿਆਰਥੀ ਦੀ ਸ਼ਿਕਾਇਤ ਨਹੀਂ ਮਿਲੀ। ਮਾਪਿਆਂ ਨੇ ਮੰਗ ਕੀਤੀ ਹੈ ਕਿ ਕਾਲਜ ਵਿਚ ਸਿਰਫ ਚੋਣਾਂ ਵੇਲੇ ਹੀ ਬਾਊਂਸਰ ਤਾਇਨਾਤ ਨਾ ਕੀਤੇ ਜਾਣ ਬਲਕਿ ਇਨ੍ਹਾਂ ਦੀ ਡਿਊਟੀ ਪੱਕੇ ਤੌਰ ’ਤੇ ਕਾਲਜ ਵਿਚ ਲਾਈ ਜਾਵੇ। ਡੀਐਸਡਬਲਿਊ ਪੂਰਨਿਮਾ ਨੇ ਵੀ ਲੜਾਈ ਸਬੰਧੀ ਕੋਈ ਸ਼ਿਕਾਇਤ ਨਾ ਮਿਲਣ ਬਾਰੇ ਗੱਲ ਕੀਤੀ।



News Source link

- Advertisement -

More articles

- Advertisement -

Latest article