32.5 C
Patiāla
Monday, May 6, 2024

ਸਿਰਸਾ: ਹੜਤਾਲੀ ਆਸ਼ਾ ਵਰਕਰਾਂ ਨੂੰ ਬਸਪਾ ਵੱਲੋਂ ਹਮਾਇਤ – punjabitribuneonline.com

Must read


ਪ੍ਰਭੂ ਦਿਆਲ

ਸਿਰਸਾ, 13 ਸਤੰਬਰ

ਸਰਕਾਰੀ ਕਰਮਚਾਰੀ ਦਾ ਦਰਜਾ ਲੈਣ ਲਈ 36 ਦਿਨਾਂ ਤੋਂ ਮਿੰਨੀ ਸਕੱਤਰੇਤ ’ਚ ਧਰਨਾ ਦੇ ਰਹੀਆਂ ਆਸ਼ਾ ਵਰਕਰਾਂ ਨੂੰ ਬਹੁਜਨ ਸਮਾਜ ਪਾਰਟੀ ਨੇ ਹਮਾਇਤ ਦਾ ਐਲਾਨ ਕੀਤਾ ਹੈ। ਬਸਪਾ ਦੇ ਕਈ ਆਗੂ ਤੇ ਕਾਰਕੁਨ ਅੱਜ ਆਸ਼ਾ ਵਰਕਰਾਂ ਦੇ ਨਾਲ ਮਿੰਨੀ ਸਕੱਤਰੇਤ ਦੇ ਬਾਹਰ ਧਰਨੇ ’ਤੇ ਬੈਠੇ। ਇਸ ਦੌਰਾਨ ਆਸ਼ਾ ਵਰਕਰਾਂ ਤੇ ਬਸਪਾ ਆਗੂਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮਿੰਨੀ ਸਕੱਤਰੇਤ ਦੇ ਬਾਹਰ ਧਰਨੇ ’ਤੇ ਬੈਠੀਆਂ ਆਸ਼ਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਬਹੁਜਨ ਸਮਾਜ ਪਾਰਟੀ ਦੇ ਸੂਬਾ ਸਕੱਤਰ ਰੋਹਿਤ ਗਰਵਾ ਨੇ ਕਿਹਾ ਕਿ ਆਸ਼ਾ ਵਰਕਰ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਹਨ ਪਰ ਸਰਕਾਰ ਉਨ੍ਹਾਂ ਨੂੰ ਅਣਗੌਲਿਆਂ ਕਰ ਰਹੀ ਹੈ। ਇਸ ਮੌਕੇ ਆਸ਼ਾ ਵਰਕਰ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਦਰਸ਼ਨਾ, ਪਿੰਕੀ, ਸ਼ਿਮਲਾ ਝੌਂਪੜਾ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀ। ਇਸ ਮੌਕੇ ਬਸਪਾ ਦੇ ਜ਼ਿਲ੍ਹਾ ਪ੍ਰਧਾਨ ਭੂਸ਼ਨ ਲਾਲ ਬਰੋੜ, ਬੰਸੀਲਾਲ ਦਹੀਆ, ਵਿਜੇ ਜਲੋਵਾ, ਰਾਮ ਕੁਮਾਰ ਬੇਗੂ, ਜ਼ਿਲ੍ਹਾ ਜਨਰਲ ਸਕੱਤਰ ਕਾਰਤਿਕ ਮਹਿਰਾ, ਪ੍ਰਦੀਪ ਧਾਰੀਵਾਲ ਜ਼ਿਲ੍ਹਾ ਸਕੱਤਰ ਬੁਲੇਸ਼ਾਹ, ਰਾਜਪਾਲ ਕੁੰਬਥਲਾ, ਵਿੱਕੀ ਪਰੋਚਾ, ਰੋਕੀ, ਰੋਹਤਾਸ ਮਹਿਰਾ, ਡਾ. ਬਿੰਦਰ ਸਿੰਘ, ਰੌਬਿਨ ਕੁਤਾਵੱਢ, ਹੀਰਾ ਸਿੰਘ ਤੇ ਰਾਮਧਨ ਚੌਟਾਲਾ ਹਾਜ਼ਰ ਸਨ।



News Source link

- Advertisement -

More articles

- Advertisement -

Latest article