29.1 C
Patiāla
Saturday, May 4, 2024

ਸਵੱਛ ਹਵਾ ਸਰਵੇਖਣ ਵਿੱਚ ਇੰਦੌਰ ਸਿਖ਼ਰ ’ਤੇ

Must read


ਨਵੀਂ ਦਿੱਲੀ, 7 ਸਤੰਬਰਸਰਕਾਰ ਦੇ ‘ਸਵੱਛ ਹਵਾ ਸਰਵੇਖਣ’ ਵਿੱਚ ਇੰਦੌਰ ਸਿਖਰ ’ਤੇ ਰਿਹਾ ਜਦਕਿ ਆਗਰਾ ਨੂੰ ਦੂਜਾ ਅਤੇ ਠਾਣੇ ਨੂੰ ਤੀਜਾ ਸਥਾਨ ਮਿਲਿਆ ਹੈ। ਇਹ ਜਾਣਕਾਰੀ ਅੱਜ ਕੇਂਦਰੀ ਵਾਤਾਵਰਨ ਮੰਤਰਾਲੇ ਨੇ ਦਿੱਤੀ। ਇਹ ਸਰਵੇਖਣ ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ (ਸੀਪੀਸੀਬੀ) ਨੇ ਕੀਤਾ ਹੈ।

ਸੀਪੀਸੀਬੀ ਨੇ ‘ਸਵੱਛ ਹਵਾ ਸਰਵੇਖਣ’ ਅਧੀਨ ਸ਼ਹਿਰ ਦੀ ਕਾਰਜਯੋਜਨਾ ਤਹਿਤ ਮਨਜ਼ੂਰਸ਼ੁਦਾ ਗਤੀਵਿਧੀਆਂ ਦੇ ਐਗਜ਼ੀਕਿਊਸ਼ਨ ਦੇ ਅਧਾਰ ’ਤੇ ਸ਼ਹਿਰਾਂ ਦੀ ਦਰਜਾਬੰਦੀ ਕੀਤੀ ਹੈ। ਕੌਮੀ ਸਵੱਛ ਹਵਾ ਪ੍ਰੋਗਰਾਮ (ਐੱਨਸੀਏਪੀ) ਅਧੀਨ 131 ਸ਼ਹਿਰਾਂ ਦੀ ਹਵਾ ਗੁਣਵੱਤਾ ਨੂੰ ਸ਼ਾਮਲ ਕੀਤਾ ਗਿਆ ਹੈ।

10 ਲੱਖ ਤੋਂ ਵੱਧ ਆਬਾਦੀ ਦੀ ਸ਼੍ਰੇਣੀ ਵਿੱਚ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਬਾਅਦ ਆਗਰਾ (ਉੱਤਰ ਪ੍ਰਦੇਸ਼) ਦੂਜੇ ਅਤੇ ਠਾਣੇ (ਮਹਾਰਾਸ਼ਟਰ) ਤੀਜੇ ਸਥਾਨ ’ਤੇ ਰਿਹਾ ਹੈ। ਦੂਜੇ ਵਰਗ ਦੀ ਸ਼੍ਰੇਣੀ ਵਿੱਚ ਉਨ੍ਹਾਂ ਸ਼ਹਿਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਦੀ ਆਬਾਦੀ ਤਿੰਨ ਤੋਂ 10 ਲੱਖ ਵਿਚਾਲੇ ਹੈ। ਇਸ ਸ਼੍ਰੇਣੀ ਵਿੱਚ ਮਹਾਰਾਸ਼ਟਰ ਦਾ ਅਮਰਾਵਤੀ ਸਿਖਰ ’ਤੇ ਰਿਹਾ, ਜਦਕਿ ਉੱਤਰ ਪ੍ਰਦੇਸ਼ ਦਾ ਮੁਰਾਦਾਬਾਦ ਦੂਜੇ ਤੇ ਆਂਧਰਾ ਪ੍ਰਦੇਸ਼ ਦਾ ਗੁੰਟੂਰ ਤੀਜੇ ਸਥਾਨ ’ਤੇ ਰਿਹਾ। ਤਿੰਨ ਲੱਖ ਤੋਂ ਘੱਟ ਆਬਾਦੀ ਵਾਲੇ ਸ਼ਹਿਰਾਂ ਦੀ ਸ਼੍ਰੇਣੀ ਵਿੱਚ ਹਿਮਾਚਲ ਪ੍ਰਦੇਸ਼ ਦਾ ਪਰਵਾਣੂ ਸਿਖਰ ’ਤੇ ਰਿਹਾ ਜਦਕਿ ਇਸੇ ਸੂਬੇ ਦਾ ਕਾਲਾ ਅੰਬ ਦੂਜੇ ਅਤੇ ਉੜੀਸਾ ਦਾ ਅੰਗੂਲ ਤੀਜੇ ਸਥਾਨ ’ਤੇ ਰਿਹਾ। -ਪੀਟੀਆਈ

 



News Source link
#ਸਵਛ #ਹਵ #ਸਰਵਖਣ #ਵਚ #ਇਦਰ #ਸਖਰ #ਤ

- Advertisement -

More articles

- Advertisement -

Latest article