20.6 C
Patiāla
Tuesday, April 30, 2024

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਸੈਲਾਨੀਆਂ ਨੂੰ ਖੁੱਲ੍ਹਾ ਸੱਦਾ: ਰਾਜ ਸੈਰ ਸਪਾਟੇ ਲਈ ਸੁਰੱਖਿਅਤ – punjabitribuneonline.com

Must read


ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

ਚੰਡੀਗੜ੍ਹ, 7 ਸਤੰਬਰ

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਅੱਜ ਕਿਹਾ ਹੈ ਕਿ ਰਾਜ ਹੁਣ ਸੈਲਾਨੀਆਂ ਲਈ ਖੁੱਲ੍ਹਾ ਹੈ ਤੇ ਜ਼ਿਆਦਾਤਰ ਸੜਕਾਂ ਨੂੰ ਆਵਾਜਾਈ ਲਈ ਬਹਾਲ ਕਰ ਦਿੱਤਾ ਗਿਆ ਹੈ। ਵੀਡੀਓ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਮੌਨਸੂਨ ਨੇ ਸੈਲਾਨੀਆਂ ਦੇ ਰਾਹ ਵਿੱਚ ਅੜਿੱਕੇ ਪਾਏ, ਜਿਸ ਕਾਰਨ ਕਈ ਸੜਕਾਂ ਬੰਦ ਹੋ ਗਈਆਂ ਹਨ। ਰਾਜ ਸਰਕਾਰ ਵੱਲੋਂ ਇਨ੍ਹਾਂ ਨੂੰ ਜੰਗੀ ਪੱਧਰ ‘ਤੇ ਬਹਾਲ ਕਰਨ ਦੇ ਯਤਨਾਂ ਨਾਲ ਹੁਣ ਸੈਲਾਨੀ ਰਾਜ ਦੀ ਯਾਤਰਾ ਕਰ ਸਕਦੇ ਹਨ। ਨਾਲ ਹੀ ਰਾਜ ਦੇ ਪ੍ਰਮੁੱਖ ਯਾਤਰਾ ਸਥਾਨਾਂ ਦੇ ਹੋਟਲ ਮਾਲਕ ਰਿਆਇਤਾਂ ਦੀ ਪੇਸ਼ਕਸ਼ ਕਰ ਰਹੇ ਹਨ। ਸ਼ਿਮਲਾ ਅਤੇ ਧਰਮਸ਼ਾਲਾ ਦੀ ਹਵਾਈ ਯਾਤਰਾ ‘ਤੇ ਵੀ ਛੋਟ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਸੈਲਾਨੀਆਂ ਨੂੰ ਭਰੋਸਾ ਦਿੱਤਾ ਕਿ ਰਾਜ ਦੀ ਸੈਰ ਕਰਨੀ ਸੁਰੱਖਿਅਤ ਹੈ।



News Source link

- Advertisement -

More articles

- Advertisement -

Latest article