41.4 C
Patiāla
Tuesday, May 14, 2024

ਇੰਡੀਆ ਗੱਠਜੋੜ ਨੇ ਭਾਜਪਾ ਨੂੰ ਫ਼ਿਕਰਾਂ ’ਚ ਪਾਇਆ: ਖੜਗੇ

Must read


ਭੀਲਵਾੜਾ(ਰਾਜਸਥਾਨ), 6 ਸਤੰਬਰ

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਹਮਖਿਆਲੀ ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਨੇ ਭਾਜਪਾ ਨੂੰ ਫ਼ਿਕਰਾਂ ਵਿੱਚ ਪਾ ਦਿੱਤਾ ਹੈ ਤੇ ਉਹ ‘ੲਿੰਡੀਆ-ਭਾਰਤ’ ਮਸਲਾ ਉਭਾਰ ਕੇ ਲੋਕਾਂ ਨੂੰ ਗੁਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਖੜਗੇ ਨੇ ਕਿਹਾ ਕਿ ਕਾਂਗਰਸ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਕੱਢੀ ‘ਭਾਰਤ ਜੋੋੜੋ ਯਾਤਰਾ’ ਜ਼ਰੀਏ ਪਹਿਲਾਂ ਹੀ ‘ਭਾਰਤ ਜੋੜੋ’ ਦਾ ਸੁਨੇਹਾ ਦੇ ਚੁੱਕੀ ਹੈ। ਉਨ੍ਹਾਂ ਕਿਹਾ ਕਿ ਲਾਲ ਡਾਇਰੀ ਦੇ ਹਵਾਲੇ ਨਾਲ ਗਹਿਲੋਤ ਸਰਕਾਰ ਨੂੰ ਡਰਾਉਣ ਧਮਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਭੀਲਵਾੜਾ ਵਿਚ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਕਿਹਾ, ‘‘ਉਹ(ਭਾਜਪਾ) ਇੰਡੀਆ ਗੱਠਜੋੜ ਨੂੰ ਲੈ ਕੇ ਘਬਰਾਏ ਹੋਏ ਹਨ। ਅਸੀਂ ਪਹਿਲਾਂ ਹੀ ਕਹਿ ਰਹੇ ਹਾਂ ਕਿ ‘ਭਾਰਤ ਜੋੜੋ’, ਪਰ ਤੁਸੀਂ ਕੁਝ ਨਵਾਂ ਲਿਆਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹੋ। ਅਸੀਂ ਭਾਰਤ ਜੋੜੋ ਯਾਤਰਾ ਰਾਹੀਂ ਭਾਰਤ ਨੂੰ ਜੋੜਨ ਦੇ ਸੁਨੇਹੇ ਦਾ ਪ੍ਰਚਾਰ ਪਾਸਾਰ ਕੀਤਾ ਸੀ। ਅਸੀਂ ਜਦੋਂ ਕਦੇ ਵੀ ਕੋਈ ਗੱਲ ਕਰਦੇ ਹਾਂ, ਉਹ ਇਸ ਨੂੰ ਬਦਨਾਮ ਕਰਨ ਜਾਂ ਲੋਕਾਂ ਨੂੰ ਗੁਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹਨ।’’ ਖੜਗੇ ਨੇ ਕਿਹਾ ਕਿ ਗਹਿਲੋਤ ਸਰਕਾਰ ਨੇ ਹਮੇਸ਼ਾ ਆਮ ਆਦਮੀ ਦੇ ਭਲੇ ਲਈ ਕੰਮ ਕੀਤਾ ਹੈ ਤੇ ‘ਲਾਲ ਡਾਇਰੀ’ ਵਿੱਚ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਲਾਲ ਡਾਇਰੀ ਦੇ ਨਾਂ ’ਤੇੇ ਧਮਕਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਉਧਰ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਵਿਰੋਧੀ ਧਿਰਾਂ ਦੇ ਗੱਠਜੋੜ ’ਚ ਕਾਂਗਰਸ ਪ੍ਰਧਾਨ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਸੂਬੇ ਵਿਚ ਭਾਜਪਾ ਵੱਲੋਂ ਕੱਢੀਆਂ ਜਾ ਰਹੀਆਂ ਪਰਿਵਰਤਨ ਯਾਤਰਾਵਾਂ ਨੂੰ ਵੀ ਨਿਸ਼ਾਨਾ ਬਣਾਇਆ। -ਪੀਟੀਆਈ

ਗੇਮ ਚੇਂਜਰ ਦੇ ਵਾਅਦੇ ਵਾਲੇ ਨੇਮ ਚੇਂਜਰ ਬਣੇ: ਪ੍ਰਿਯਾਂਕ ਖੜਗੇ

ਮੁੰਬਈ: ਕਾਂਗਰਸ ਆਗੂ ਤੇ ਕਰਨਾਟਕ ਸਰਕਾਰ ’ਚ ਮੰਤਰੀ ਪ੍ਰਿਯਾਂਕ ਖੜਗੇ ਨੇ ਕਿਹਾ ਕਿ ਇੰਡੀਆ-ਭਾਰਤ ਨਾਮਕਰਨ ਵਿਵਾਦ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਦਾ ਯਤਨ ਹੈ। ਇਥੇ ਬਾਂਦਰਾ ਕੁਰਲਾ ਕੰਪਲੈਕਸ ਵਿਚ ਸਮਾਗਮ ਤੋਂ ਇਕ ਪਾਸੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਪ੍ਰਿਯਾਂਕ ਨੇ ਕਿਹਾ, ‘‘ਭਾਜਪਾ ਸਰਕਾਰ ਗੇਮ ਚੇਂਜਰ (ਦੇਸ਼ ਦੀ ਕਾਇਆਕਲਪ) ਦੇ ਵਾਅਦੇ ਨਾਲ ਸੱਤਾ ਵਿੱਚ ਆਈ ਸੀ, ਪਰ ਬਦਕਿਸਮਤੀ ਨਾਲ ਉਹ ਨੇਮ ਚੇਂਜਰ ਬਣ ਗਈ। ਕੀ ਨਾਮ ਬਦਲੀ ਨਾਲ ਸਾਡੇ ਭਾਗ ਬਦਲਣਗੇ? ਕੀ ਸਾਡੇ ਅਰਥਚਾਰੇ ਵਿਚ ਸੁਧਾਰ ਹੋਵੇਗਾ ਜਾਂ ਵਧੇਰੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ?’’ ਕਾਂਗਰਸ ਪ੍ਰਧਾਨ ਮਲਿਕਰਾਜੁਨ ਖੜਗੇ ਦੇ ਪੁੱਤਰ ਪ੍ਰਿਯਾਂਕ ਨੇ ਕਿਹਾ ਕਿ ਭਾਜਪਾ ਸਰਕਾਰ ਦੀ ਇਸ ਪੇਸ਼ਕਦਮੀ ਦਾ ਇਕੋ ਇਕ ਮੰਤਵ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣਾ ਹੈ। -ਪੀਟੀਆਈ



News Source link

- Advertisement -

More articles

- Advertisement -

Latest article