30.5 C
Patiāla
Thursday, May 2, 2024

ਮਨੀਪੁਰ ਦੇ ਪੰਜ ਘਾਟੀ ਜ਼ਿਲ੍ਹਿਆਂ ’ਚ ਮੁੜ ਕਰਫਿਊ ਲਾਇਆ – punjabitribuneonline.com

Must read


ਇੰਫਾਲ, 5 ਸਤੰਬਰ 

ਹਿੰਸਾ ਦੇ ਝੰਬੇ ਸੂੁਬੇ ਮਨੀਪੁਰ ਦੇ ਸਾਰੇ ਪੰਜ ਘਾਟੀ ਜ਼ਿਲ੍ਹਿਆਂ ’ਚ ਇਹਤਿਹਾਤ ਵਜੋਂ ਅੱਜ ਸ਼ਾਮ ਮੁੜ ਕਰਫਿਊ ਲਾ ਦਿੱਤਾ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਮਨੀਪੁਰ ਏਕਤਾ ਤਾਲਮੇਲ ਕਮੇਟੀ (ਸੀਓਸੀਓਐੱਮਆਈ) ਅਤੇ ਉਸ ਦੇ ਮਹਿਲਾ ਵਿੰਗ ਦੇ ਵੱਲੋਂ ਫੌਜ ਦੇ ਬੈਰੀਕੇਡ ਹਟਾਉਣ ਦੇ ਸੱਦੇ ਮੱਦੇਨਜ਼ਰ ਬਿਸ਼ਨੂਪੁਰ, ਕਾਕਚਿੰਗ, ਥੌਬਲ, ਇੰਫਾਲ ਪੱਛਮੀ ਅਤੇ ਇੰਫਾਲ ਪੂਰਬੀ ਵਿੱਚ ਕਰਫਿਊ ’ਚ ਢਿੱਲ ਦੇਣ ਦੇ ਕੁਝ ਘੰਟਿਆਂ ਬਾਅਦ ਇਸ ਨੂੰ ਰੱਦ ਕਰ ਦਿੱਤਾ ਗਿਆ। ਸੀਓਸੀਓਐੱਮਆਈ ਨੇ ਘਾਟੀ ਦੇ ਸਾਰੇ ਜ਼ਿਲ੍ਹਿਆਂ ਦੇ ਸਾਰੇ ਹਿੱਸਿਆਂ ਦੇ ਲੋਕਾਂ ਨੂੰ ਬੁੱਧਵਾਰ ਨੂੰ ਚੂਰਾਚਾਂਦਪੁਰ ਤੋਂ ਕੁਝ ਕਿਲੋਮੀਟਰ ਦੂਰ ਬਿਸ਼ਨੂਪੁਰ ਜ਼ਿਲ੍ਹੇ ਦੇ ਫੌਗਾਕਚਾਓ ਇਖਾਈ ’ਚ ਫੌਜ ਦੇ ਬੈਰੀਕੇਡ ਹਟਾਉਣ ਦੀ ਅਪੀਲ ਕੀਤੀ ਸੀ। ਫਿਲਹਾਲ ਘਾਟੀ ਦੇ ਪੰਜ ਜ਼ਿਲ੍ਹਿਆਂ ’ਚ ਰੋਜ਼ਾਨਾ ਸਵੇਰੇ 5 ਵਜੇ ਤੋਂ ਸ਼ਾਮ 6 ਵਜੇ ਤੱਕ ਢਿੱਲ ਦਿੱਤੀ ਗਈ ਹੈ। ਸਰਕਾਰ ਦੇ ਤਰਜਮਾਨ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸਪਮ ਰੰਜਨ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ, ‘‘ਸਰਕਾਰ ਸੀਓਸੀਓਐੱਮਆਈ ਨੂੰ 6 ਸਤੰਬਰ ਤੋਂ ਤੋਰਬੁੰਗ ਨੇੜੇ ਫੌਗਾਕਚਾਓ ਇਖਾਈ ’ਚ ਫੌਜ ਦੇ ਬੈਰੀਕੇਡਾਂ ’ਤੇ ਪ੍ਰਸਤਾਵਿਤ ਹਮਲੇ ਦੀ ਯੋਜਨਾ ਵਾਪਸ ਲੈਣ ਦੀ ਅਪੀਲ ਕਰਦੀ ਹੈ।’’ -ਪੀਟੀਆਈ

 

 



News Source link

- Advertisement -

More articles

- Advertisement -

Latest article