31 C
Patiāla
Sunday, May 12, 2024

ਏਸ਼ੀਆ ਕੱਪ ਕ੍ਰਿਕਟ: ਭਾਰਤ ਨੇ 10 ਵਿਕਟਾਂ ਨਾਲ ਨੇਪਾਲ ਨੂੰ ਹਰਾਇਆ – punjabitribuneonline.com

Must read


ਪਾਲੇਕਲ, 4 ਸਤੰਬਰ

ਭਾਰਤ ਨੇ ਅੱਜ ਏਸ਼ੀਆ ਕੱਪ ਇਕ ਰੋਜ਼ਾ ਕ੍ਰਿਕਟ ਟੂਰਨਾਮੈਂਟ ਦੇ ਮੀਂਹ ਪ੍ਰਭਾਿਵਤ ਮੈਚ ਵਿੱਚ ਡੱਕਵਰਥ ਲੂਈਸ ਸਿਧਾਂਤ ਨਾਲ ਨੇਪਾਲ ਨੂੰ ਦਸ ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ ਬਿਨਾਂ ਕੋਈ ਵਿਕਟ ਗੁਆਏ 20.1 ਓਵਰਾਂ ਵਿੱਚ ਬਿਨਾਂ ਕਿਸੇ ਨੁਕਸਾਨ ਤੋਂ 147 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਭਾਰਤ ਨੇ ਇਸ ਟੂਰਨਾਮੈਂਟ ਦੇ ਸੁਪਰ ਚਾਰ ਵਿੱਚ ਜਗ੍ਹਾ ਬਣਾਈ। ਇਸ ਦੌਰਾਨ ਰੋਹਿਤ ਸ਼ਰਮਾ ਨੇ 74 ਨਾਬਾਦ ਤੇ ਸ਼ੁਭਮਨ ਗਿੱਲ ਨੇ 67 ਨਾਬਾਦ ਦੌੜਾਂ ਬਣਾਈਆਂ।

ਨੇਪਾਲ ਨੇ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਮਿਲਣ ’ਤੇ 48.2 ਓਵਰਾਂ ਵਿੱਚ 230 ਦੌੜਾਂ ਬਣਾਈਆਂ। ਭਾਰਤ ਨੇ ਜਦੋਂ 2.1 ਓਵਰ ਵਿੱਚ ਬਿਨਾਂ ਕਿਸੇ ਨੁਕਸਾਨ ਤੋਂ 17 ਦੌੜਾਂ ਬਣਾਈਆਂ ਤਾਂ ਮੀਂਹ ਕਾਰਨ ਲਗਪਗ ਦੋ ਘੰਟੇ ਖੇਡ ਰੁਕਿਆ ਰਿਹਾ। ਇਸ ਤੋਂ ਬਾਅਦ ਭਾਰਤ ਨੂੰ ਡੱਕਵਰਥ ਲੂਈਸ ਸਿਧਾਂਤ ਨਾਲ 23 ਓਵਰਾਂ ’ਚ 145 ਦੌੜਾਂ ਦਾ ਟੀਚਾ ਮਿਲਿਆ। ਭਾਰਤ ਨੇ 20.1 ਓਵਰਾਂ ’ਚ ਬਿਨਾਂ ਕਿਸੇ ਨੁਕਸਾਨ ਤੋਂ 147 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। -ਪੀਟੀਆਈ



News Source link

- Advertisement -

More articles

- Advertisement -

Latest article