28.4 C
Patiāla
Monday, May 6, 2024

ਆਦਿੱਤਿਆ ਐੱਲ1’ ਦੀ ਧਰਤੀ ਦੇ ਪੰਧ ਨਾਲ ਸਬੰਧਤ ਪਹਿਲੀ ਪ੍ਰਕਿਰਿਆ ਸਫਲਾਤਪੂਰਵਕ ਪੂਰੀ ਹੋਈ: ਇਸਰੋ

Must read


ਬੰਗਲੁਰੂ, 3 ਦਸੰਬਰ

ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਅੱਜ ਕਿਹਾ ਹੈ ਕਿ ਦੇਸ਼ ਦੇ ਪਹਿਲੇ ਸੂਰਜੀ ਮਿਸ਼ਨ ‘ਆਦਿੱਤਿਆ ਐੱਲ1’ ਵੱਲੋਂ ਧਰਤੀ ਦੇ ਪੰਧ ਨਾਲ ਸਬੰਧਤ ਪਹਿਲੀ ਪ੍ਰਕਿਰਿਆ ਸਫਲਤਾਪੂਰਵਕ ਪੂਰੀ ਕਰ ਲਈ ਗਈ ਹੈ। ਇਸਰੋ ਮੁਤਾਬਕ, ਇਸ ਪ੍ਰਕਿਰਿਆ ਨੂੰ ਇੱਥੇ ਸਥਿਤ ੲਿਸਰੋ ਟੈਲੀਮੈਟਰੀ, ਟਰੈਕਿੰਗ ਤੇ ਕਮਾਂਡ ਨੈੱਟਵਰਕ (ਆਈਐੱਸਟੀਆਰਸੀ) ਤੋਂ ਅੰਜਾਮ ਦਿੱਤਾ ਗਿਆ। ਪੁਲਾੜ ਏਜੰਸੀ ਨੇ ਇਹ ਵੀ ਕਿਹਾ ਕਿ ‘ਆਦਿੱਤਿਆ ਐੱਲ1’ ਉਪ ਗ੍ਰਹਿ ਬਿਲਕੁਲ ਠੀਕ ਹੈ ਅਤੇ ਇਹ ਆਮ ਢੰਗ ਨਾਲ ਕੰਮ ਕਰ ਰਿਹਾ ਹੈ। ਇਸਰੋ ਨੇ ਮਾਈਕ੍ਰੋਬਲੌਗਿੰਗ ਸਾਈਟ ‘ਐਕਸ’ ’ਤੇ ਜਾਰੀ ਇਕ ਪੋਸਟ ਵਿੱਚ ਦੱਸਿਆ ਕਿ ਪੰਧ ਸਬੰਧੀ ਅਗਲੀ ਪ੍ਰਕਿਰਿਆ 5 ਸਤੰਬਰ ਨੂੰ ਭਾਰਤੀ ਸਮੇਂ ਅਨੁਸਾਰ ਦੇਰ ਰਾਤ ਲਗਪਗ 3 ਵਜੇ ਲਈ ਨਿਰਧਾਰਤ ਹੈ। ਇਸਰੋ ਨੇ ਕਿਹਾ, ‘‘ਆਦਿੱਤਿਆ ਐੱਲ1 ਮਿਸ਼ਨ: ਉਪ ਗ੍ਰਹਿ ਪੂਰੀ ਤਰ੍ਹਾਂ ਠੀਕ ਹੈ ਤੇ ਆਮ ਢੰਗ ਨਾਲ ਕੰਮ ਕਰ ਰਿਹਾ ਹੈ। ਪ੍ਰਾਪਤ ਕੀਤਾ ਗਿਆ ਨਵਾਂ ਪੰਧ 245 ਕਿਲੋਮੀਟਰ x 22459 ਕਿਲੋਮੀਟਰ ਹੈ।’’ -ਪੀਟੀਆਈ



News Source link

- Advertisement -

More articles

- Advertisement -

Latest article