35.6 C
Patiāla
Saturday, May 11, 2024

ਲਾਡੋਵਾਲ ਟੌਲ ਪਲਾਜ਼ਾ ਦੀਆਂ ਦਰਾਂ ’ਚ 10 ਫੀਸਦੀ ਵਾਧਾ

Must read


ਟ੍ਰਿਬਿਊਨ ਨਿਊਜ਼ ਸਰਵਿਸ

ਲੁਧਿਆਣਾ, 1 ਸਤੰਬਰ

ਲਾਡੋਵਾਲ ਟੌਲ ਪਲਾਜ਼ਾ ਤੋਂ ਲੰਘਦੇ ਵਾਹਨ ਚਾਲਕਾਂ ਨੂੰ ਹੁੁਣ ਹੋਰ ਜੇਬ ਢਿੱਲੀ ਕਰਨੀ ਹੋਵੇਗੀ। ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਵੱਲੋਂ ਟੌਲ ਪਲਾਜ਼ਾ ਦੀਆਂ ਨਵਿਆਈਆਂ ਦਰਾਂ ਅੱਜ ਤੋਂ ਲਾਗੂ ਹੋ ਗਈਆਂ ਹਨ। ਹੁਣ ਇਸ ਟੌਲ ਪਲਾਜ਼ਾ ਤੋਂ ਲੰਘਣ ਮੌਕੇ ਕਾਰ ਚਾਲਕਾਂ ਨੂੰ 165 ਰੁਪਏ ਦੇਣੇ ਪੈਣਗੇ, ਜਦੋਂਕਿ ਪਹਿਲਾਂ ਇਹ ਦਰ 150 ਰੁਪਏ ਸੀ। ਆਉਣ-ਜਾਣ ਦੀ ਪਰਚੀ ਲਈ ਦਰਾਂ ਵਿੱਚ 20 ਰੁਪਏ ਦਾ ਵਾਧਾ ਕਰਕੇ ਉਸ ਨੂੰ 245 ਰੁਪਏ ਕਰ ਦਿੱਤਾ ਗਿਆ ਹੈ। ਲੁਧਿਆਣਾ-ਜਲੰਧਰ ਹਾਈਵੇਅ ’ਤੇ ਸਤਲੁਜ ਦਰਿਆ ਤੋਂ ਪਹਿਲਾਂ ਲਾਡੋਵਾਲ ਟੌਲ ਪਲਾਜ਼ਾ ਸੂਬੇ ਦਾ ਸਭ ਤੋਂ ਮਹਿੰਗਾ ਟੌਲ ਹੈ। ਪਹਿਲੀ ਸਤੰਬਰ ਤੋਂ ੲਿਸ ਟੌਲ ਪਲਾਜ਼ਾ ਦੇ ਰੇਟਾਂ ਵਿੱਚ 10 ਫੀਸਦ ਦਾ ਵਾਧਾ ਕੀਤਾ ਗਿਆ ਹੈ। ਬੱਸ, ਟਰੱਕ ਤੇ ਹੋਰਨਾਂ ਲੰਘਣ ਵਾਲੇ ਵਾਹਨਾਂ ਵਿੱਚ ਵੀ 15 ਤੋਂ 20 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ।



News Source link

- Advertisement -

More articles

- Advertisement -

Latest article