29.1 C
Patiāla
Saturday, May 4, 2024

ਪ੍ਰਧਾਨਗੀ ਲਈ 26 ਉਮੀਦਵਾਰਾਂ ਨੇ ਦਾਖਲ ਕੀਤੀਆਂ ਨਾਮਜ਼ਦਗੀਆਂ

Must read


ਕੁਲਦੀਪ ਸਿੰਘ

ਚੰਡੀਗੜ੍ਹ, 31 ਅਗਸਤ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ 6 ਸਤੰਬਰ ਨੂੰ ਹੋਣ ਜਾ ਰਹੀਆਂ ਵਿਦਿਆਰਥੀ ਕਾਊਂਸਲ ਦੀਆਂ ਚੋਣਾਂ ਲਈ ਅੱਜ ਵੱਖ-ਵੱਖ ਪਾਰਟੀਆਂ ਨਾਲ ਸਬੰਧਤ ਉਮੀਦਵਾਰਾਂ ਵੱਲੋਂ ਡੀਐੱਸਡਬਲਿਯੂ ਦਫ਼ਤਰ ਵਿੱਚ ਆਪੋ-ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਅਧਿਕਾਰਤ ਜਾਣਕਾਰੀ ਮੁਤਾਬਕ ਅੱਜ ਦਾਖਲ ਕੀਤੀਆਂ ਗਈਆਂ ਨਾਮਜ਼ਦਗੀਆਂ ਵਿੱਚ ਪ੍ਰਧਾਨਗੀ ਦੇ ਅਹੁਦੇ ਲਈ ਕੁੱਲ 26, ਮੀਤ ਪ੍ਰਧਾਨ ਦੇ ਅਹੁਦੇ ਲਈ 29, ਸਕੱਤਰ ਲਈ 21 ਜਦਕਿ ਸੰਯੁਕਤ ਸਕੱਤਰ ਦੇ ਅਹੁਦੇ ਲਈ 23 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ।

ਹਾਲਾਂਕਿ, ਪੰਜਾਬ ਯੂਨੀਵਰਸਿਟੀ ਅਥਾਰਿਟੀ ਵੱਲੋਂ ਭੇਜੀ ਗਈ ਅਧਿਕਾਰਤ ਰਿਪੋਰਟ ਵਿੱਚ ਕਿਸੇ ਵੀ ਜਥੇਬੰਦੀ ਦਾ ਨਾਂ ਦਰਜ ਨਹੀਂ ਕੀਤਾ ਗਿਆ ਹੈ ਪ੍ਰੰਤੂ ਇਕੱਤਰ ਕੀਤੀ ਗਈ ਜਾਣਕਾਰੀ ਮੁਤਾਬਕ ਵਿਦਿਆਰਥੀ ਜਥੇਬੰਦੀ ਐੱਸਐੱਫਐੱਸ ਵੱਲੋਂ ਪ੍ਰਧਾਨਗੀ ਲਈ ਯੂਆਈਈਟੀ ਦੇ ਵਿਦਿਆਰਥੀ ਪ੍ਰਤੀਕ ਕੁਮਾਰ ਨੂੰ ਉਮੀਦਵਾਰ ਬਣਾਇਆ ਗਿਆ ਹੈ। ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ ਸੀਵਾਈਐੱਸਐਸ ਤੋਂ ਚੋਣ ਪ੍ਰਭਾਰੀ ਲਾਡੀ ਧੌਂਸ (ਐੱਮਐੱਲਏ ਧਰਮਕੋਟ) ਅਤੇ ਸਹਿ ਪ੍ਰਭਾਰੀ ਪਰਮਿੰਦਰ ਜੈਸਵਾਲ ਗੋਲਡੀ ਵੱਲੋਂ ਅੱਜ ਪੀਐੱਚ.ਡੀ. ਸਕਾਲਰ ਦਿਵਿਆਂਸ਼ ਨੂੰ ਪ੍ਰਧਾਨਗੀ ਦਾ ਉਮੀਦਵਾਰ ਬਣਾਇਆ ਗਿਆ ਹੈ।

ਡੀਨ (ਵਿਦਿਆਰਥੀ ਭਲਾਈ) ਦਫ਼ਤਰ ਵੱਲੋਂ ਭੇਜੀ ਗਈ ਅਧਿਕਾਰਤ ਜਾਣਕਾਰੀ ਮੁਤਾਬਕ ਪ੍ਰਧਾਨਗੀ ਦੇ ਅਹੁਦੇ ਲਈ ਆਕਾਸ਼ ਚੌਧਰੀ, ਅਵਿਨਾਸ਼ ਯਾਦਵ, ਭਾਸਕਰ ਠਾਕੁਰ, ਭੁਪਿੰਦਰ ਸਿੰਘ, ਦਵਿੰਦਰਪਾਲ ਸਿੰਘ, ਧੀਰਜ ਗਰਗ, ਦੀਕਿਤ ਪਾਲਦੋਂ, ਦਿਵਿਆਂਸ਼ ਠਾਕੁਰ, ਗਗਨਪ੍ਰੀਤ ਸਿੰਘ, ਗੌਰਵ ਚੌਹਾਨ, ਹਰਵਿੰਦਰ, ਹਿੰਮਤ ਸਿੰਘ ਚਾਹਲ, ਜਤਿੰਦਰ ਸਿੰਘ, ਕੁਲਦੀਪ ਸਿੰਘ, ਕੁਲਵਿੰਦਰ ਸਿੰਘ ਕਿੰਦੀ, ਮਨਿਕਾ ਛਾਬੜਾ, ਪ੍ਰਸ਼ਾਂਤ ਮੋਰ, ਪ੍ਰਤੀਕ ਕੁਮਾਰ, ਰਾਜਵੀ ਮਜਤਾ, ਰਾਕੇਸ਼ ਦੇਸਵਾਲ, ਸਕਸ਼ਮ ਸਿੰਘ, ਸੁਖਰਾਜਬੀਰ ਸਿੰਘ ਗਿੱਲ, ਤਰੁਨ ਸਿੱਧੂ, ਤਰੁਣ ਤੋਮਰ, ਵਰਿੰਦਾ ਤੇ ਯੁਵਰਾਜ ਗਰਗ ਨੇ ਕਾਗਜ਼ ਭਰੇ। ਮੀਤ ਪ੍ਰਧਾਨ ਲਈ ਅਮਨ ਸਿੰਘ, ਅਨੁਰਾਗ ਵਰਧਨ, ਭਾਸਕਰ ਠਾਕੁਰ, ਭੁਪਿੰਦਰ ਸਿੰਘ, ਦਵਿੰਦਰਪਾਲ ਸਿੰਘ, ਧੀਰਜ ਗਰਗ, ਧੀਰਜ ਕੁਮਾਰ, ਦੀਕਿਤ ਪਾਲਦੋਂ, ਗਗਨਪ੍ਰੀਤ ਸਿੰਘ, ਗੌਰਵ ਚੌਹਾਨ, ਗੌਰਵ ਚਹਿਲ, ਗੌਰਵ ਕਸ਼ਿਵ, ਹਰਿੰਦਰ, ਜਸਵਿੰਦਰ ਰਾਣਾ, ਜੈਸਿਕਾ ਅਰੋੜਾ, ਕਰਨਦੀਪ ਸਿੰਘ, ਕੁਲਦੀਪ ਸਿੰਘ, ਕੁਲਵਿੰਦਰ ਸਿੰਘ ਕਿੰਦੀ, ਪ੍ਰਸ਼ਾਂਤ ਮੋਰ, ਪ੍ਰਿਆਂਸ਼ੂ ਯਾਦਵ, ਰਾਜਵੀ ਮਜਤਾ, ਰਣਮੀਕਜੋਤ ਕੌਰ, ਰੇਣੂ, ਸਕਸ਼ਮ ਸਿੰਘ, ਸ਼ੁਭਮ ਸਿੰਘ, ਸ਼ੁਭਮ, ਸੁਖਰਾਜਬੀਰ ਕੌਰ ਗਿੱਲ, ਤਰਨਜੋਤ ਕੌਰ, ਤਰੁਣ ਤੋਮਰ, ਵਿਕਰਾਜ ਨੇ ਕਾਗਜ਼ ਭਰੇ।

ਪ੍ਰਧਾਨਗੀ ਲਈ ਐੱਨਐੱਸਯੂਆਈ ਦਾ ਉਮੀਦਵਾਰ ਜਤਿਨ ਸਿੰਘ (ਵਿਚਾਲੇ) ਨਾਮਜ਼ਦਗੀ ਪੱਤਰ ਦਿਖਾਉਂਦਾ ਹੋਇਆ।

ਸਕੱਤਰ ਦੇ ਅਹੁਦੇ ਲਈ ਆਕਾਸ਼ਦੀਪ ਵਸ਼ਿਸ਼ਟ, ਅਨੁਰਾਗ ਵਰਧਨ, ਅਵਿਨਾਸ਼ ਯਾਦਵ, ਭਾਸਕਰ ਠਾਕੁਰ, ਦੀਪਕ ਗੋਇਤ, ਧੀਰਜ ਗਰਗ, ਧੀਰਜ ਕੁਮਾਰ, ਦੀਕਿਤ ਪਾਲਦੋਂ, ਗੌਰਵ ਚੌਹਾਨ, ਗਵਮੀਤ ਸਿੰਘ, ਗੌਰਵ ਕਸ਼ਿਵ, ਹਰਵਿੰਦਰ ਸਿੰਘ, ਕੁਲਦੀਪ ਸਿੰਘ, ਕੁਲਵਿੰਦਰ ਸਿੰਘ ਕਿੰਦੀ, ਮੇਘਾ ਨਈਅਰ, ਪ੍ਰਸ਼ਾਂਤ ਮੋਰ, ਰਾਜਵੀ ਮਜਤਾ, ਰੇਣੂ, ਸ਼ਾਸਵਤ, ਤਰੁਣ ਤੋਮਰ, ਵਿਕਰਾਜ ਨੇ ਕਾਗਜ਼ ਭਰੇ ਹਨ। ਸੰਯੁਕਤ ਸਕੱਤਰ ਦੇ ਅਹੁਦੇ ਲਈ ਅਨੁਰਾਗ ਵਰਧਨ, ਭਾਸਕਰ ਠਾਕੁਰ, ਦਵਿੰਦਰਪਾਲ ਸਿੰਘ, ਧੀਰਜ ਗਰਗ, ਧੀਰਜ ਕੁਮਾਰ, ਦੀਕਿਤ ਪਾਲਦੋਂ, ਗੌਰਵ ਚੌਹਾਨ, ਗੌਰਵ ਚਹਿਲ, ਗੌਰਵ ਕਸ਼ਿਵ, ਹਰਵਿੰਦਰ, ਜਸਵਿੰਦਰ ਰਾਣਾ, ਜੈਸਿਕਾ ਅਰੋੜਾ, ਕੁਲਦੀਪ ਸਿੰਘ, ਕੁਲਵਿੰਦਰ ਸਿੰਘ ਕਿੰਦੀ, ਪਰਵ ਬਾਸੀ, ਪ੍ਰਸ਼ਾਂਤ ਮੋਰ, ਪ੍ਰਿਆਂਸ਼ੂ ਯਾਦਵ, ਰਜਵੀ ਮਜਤਾ, ਰੇਣੂ, ਸਕਸ਼ਮ ਸਿੰਘ, ਸੁਮਿੱਤ ਕੁਮਾਰ, ਤਰੁਣ ਤੋਮਰ ਤੇ ਵਿਕਰਾਜ ਨੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਹਨ।

ਏਬੀਵੀਪੀ ਦਾ ਪ੍ਰਧਾਨਗੀ ਲਈ ਉਮੀਦਵਾਰ ਰਾਕੇਸ਼ ਦੇਸਵਾਲ (ਵਿਚਾਲੇ) ਵੀ ਸਮਰਥਕਾਂ ਸਣੇ ਡੀਐੱਸਡਬਲਿਊ ਦਫ਼ਤਰ ਵੱਲ ਜਾਂਦਾ ਹੋਇਆ। -ਫੋਟੋਆਂ: ਨਿਤਿਨ ਮਿੱਤਲ

ਵੱਖ-ਵੱਖ ਜਥੇਬੰਦੀਆਂ ਨੇ ਡੰਮੀ ਉਮੀਦਵਾਰ ਵੀ ਖੜ੍ਹੇ ਕੀਤੇ

ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਭਰੇ ਗਏ ਨਾਮਜ਼ਦਗੀ ਪੱਤਰਾਂ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਆਪੋ ਆਪਣੇ ਉਮੀਦਵਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਡੰਮੀ ਉਮੀਦਵਾਰਾਂ ਦੇ ਕਾਗਜ਼ ਵੀ ਭਰਵਾਏ ਹਨ ਤਾਂ ਜੋ ਕਿਸੇ ਵੀ ਢੰਗ ਨਾਲ ਇੱਕ ਉਮੀਦਵਾਰ ਦੀ ਨਾਮਜ਼ਦਗੀ ਰੱਦ ਹੋਣ ਦੇ ਬਾਵਜੂਦ ਦੂਸਰੇ ਦੀ ਉਮੀਦਵਾਰੀ ਕਾਇਮ ਰਹਿ ਸਕੇ।

 

ਨਾਮਜ਼ਦਗੀ ਵੇਲੇ ਵਿਦਿਆਰਥੀਆਂ ਵਿੱਚ ਤਕਰਾਰ

ਸੁਖਵਿੰਦਰ ਪਾਲ ਸੋਢੀ

ਚੰਡੀਗੜ੍ਹ, 31 ਅਗਸਤ

ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਸਬੰਧੀ ਅੱਜ ਚੰਡੀਗੜ੍ਹ ਦੇ ਗਿਆਰਾਂ ਕਾਲਜਾਂ ਵਿੱਚ ਵਿਦਿਆਰਥੀ ਆਗੂਆਂ ਨੇ ਨਾਮਜ਼ਦਗੀਆਂ ਭਰੀਆਂ। ਇਸ ਦੌਰਾਨ ਡੀਏਵੀ ਕਾਲਜ ਸੈਕਟਰ 10 ਵਿੱਚ ਦੋ ਵਿਦਿਆਰਥੀ ਧਿਰਾਂ ਦੀ ਤਕਰਾਰ ਹੋ ਗਈ। ਦੋਹਾਂ ਜਥੇਬੰਦੀਆਂ ਦੇ ਮੈਂਬਰਾਂ ਨੇ ਇਕ-ਦੂਜੇ ਵਿਰੁੱਧ ਨਾਅਰੇ ਲਾਏ ਪਰ ਪੁਲੀਸ ਤੇ ਕਾਲਜ ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਕਾਲਜ ਵਿੱਚੋਂ ਬਾਹਰ ਕੱਢ ਦਿੱਤਾ। ਇਸ ਕਾਲਜ ਦੇ ਵਿਦਿਆਰਥੀ ਆਗੂਆਂ ਨੇ ਦੋਸ਼ ਲਾਇਆ ਕਿ ਕਾਲਜ ਵਿੱਚ ਅਜਿਹੇ ਨੌਜਵਾਨ ਵੀ ਆਏ ਸਨ ਜਿਹੜੇ ਕਿ ਇਸ ਕਾਲਜ ਦੇ ਵਿਦਿਆਰਥੀ ਨਹੀਂ ਹਨ। ਉਨ੍ਹਾਂ ਇਨ੍ਹਾਂ ਵਿਦਿਆਰਥੀਆਂ ਖ਼ਿਲਾਫ਼ ਕਾਲਜ ਤੇ ਪੁਲੀਸ ਅਧਿਕਾਰੀਆਂ ਨੂੰ ਮੌਕੇ ’ਤੇ ਸ਼ਿਕਾਇਤ ਵੀ ਕੀਤੀ। ਇਸ ਮੌਕੇ ਡੀਐੱਸਪੀ ਗੁਰਮੁੱਖ ਸਿੰਘ ਨੇ ਰੌਲਾ ਪਾਉਂਦੇ ਵਿਦਿਆਰਥੀਆਂ ਨੂੰ ਕਾਲਜ ’ਚੋਂ ਬਾਹਰ ਕੱਢ ਦਿੱਤਾ। ਇਹ ਜਾਣਕਾਰੀ ਮਿਲੀ ਹੈ ਕਿ ਅੱਜ ਡੀਏਵੀ ਕਾਲਜ ਵਿੱਚ ਹਿੰਦੁਸਤਾਨ ਸਟੂਡੈਂਟਸ ਐਸੋਸੀਏਸ਼ਨ (ਐਚਐਸਏ) ਤੇ ਐਨਐਸਯੂਆਈ ਵੱਲੋਂ ਨਾਮਜ਼ਦਗੀ ਭਰਨ ਵੇਲੇ ਵੱਡਾ ਇਕੱਠ ਕੀਤਾ ਗਿਆ। ਇਸ ਦੌਰਾਨ ਇਕ ਵਿਦਿਆਰਥੀ ਧਿਰ ਦਾ ਆਗੂ ਟਰੈਕਟਰ ’ਤੇ ਨਾਮਜ਼ਦਗੀ ਭਰਨ ਆਇਆ ਜਿਸ ਨੂੰ ਪੁਲੀਸ ਨੇ ਬੈਰੀਕੇਡ ਨੇੜੇ ਰੋਕ ਲਿਆ ਤਾਂ ਦੂਜੀ ਧਿਰ ਨੇ ਫਿਕਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪਹਿਲਾਂ ਐਚਐਸਏ ਦੇ ਆਗੂ ਤੇ ਮਗਰੋਂ ਐਨਐਸਯੂਆਈ ਦੇ ਆਗੂ ਵੀ ਟਰੈਕਟਰ ’ਤੇ ਚੜ੍ਹ ਗਏ ਤੇ ਦੋਵਾਂ ਧਿਰਾਂ ਵਿਚਾਲੇ ਤਕਰਾਰ ਹੋਈ। ਉਸ ਤੋਂ ਬਾਅਦ ਦੋਹਾਂ ਜਥੇਬੰਦੀਆਂ ਦੇ ਵਿਦਿਆਰਥੀ ਗੇਟ ਦੇ ਬਾਹਰ ਇਕੱਠੇ ਹੋ ਗਏ ਤੇ ਉਨ੍ਹਾਂ ਇਕ-ਦੂਜੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਹ ਵੀ ਪਤਾ ਲੱਗਾ ਹੈ ਕਿ ਇਕ ਵਿਦਿਆਰਥੀ ਆਗੂ ਦੇ ਹਮਾਇਤੀਆਂ ਨੇ ਦੂਜੀਆਂ ਧਿਰਾਂ ਨੂੰ ਗਾਲ੍ਹਾਂ ਵੀ ਕੱਢੀਆਂ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕਾਲਜ ਦੇ ਪ੍ਰਿੰਸੀਪਲ ਨੇ ਥਾਣਾ ਮੁਖੀ ਨੂੰ ਇਸ ਕਾਲਜ ਵਿੱਚ ਵਾਧੂ ਪੁਲੀਸ ਮੁਲਾਜ਼ਮ ਤਾਇਨਾਤ ਕਰਨ ਲਈ ਕਿਹਾ ਹੈ ਜਿਸ ਕਰ ਕੇ ਪੁਲੀਸ ਮੁਲਾਜ਼ਮ ਗੇਟਾਂ ਦੇ ਦੋਵੇਂ ਪਾਸੇ ਤਾਇਨਾਤ ਕਰ ਦਿੱਤੇ ਗਏ ਹਨ।

ਵਿਦਿਆਰਥੀ ਵੱਲੋਂ ਪ੍ਰਿੰਸੀਪਲ ਖ਼ਿਲਾਫ਼ ਪੁਲੀਸ ਨੂੰ ਸ਼ਿਕਾੲਿਤ

ਇਹ ਪਤਾ ਲੱਗਿਆ ਹੈ ਕਿ ਐਸਡੀ ਕਾਲਜ ਵਿੱਚ ਆਮ ਆਦਮੀ ਪਾਰਟੀ ਦੀ ਵਿਦਿਆਰਥੀ ਜਥੇਬੰਦੀ ਸੀਵਾਈਐਸਐਸ ਵਲੋਂ ਖੜ੍ਹੇ ਕੀਤੇ ਮੀਤ ਪ੍ਰਧਾਨ ਦੇ ਉਮੀਦਵਾਰ ਅਮਨ ਦੇ ਕਾਗਜ਼ ਨਹੀਂ ਲਏ ਗਏ। ਇਸ ਵਿਦਿਆਰਥੀ ਆਗੂ ਨੇ ਕਾਲਜ ਦੇ ਪ੍ਰਿੰਸੀਪਲ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ ਜਿਸ ਵਿਚ ਉਸ ਨੇ ਦੋਸ਼ ਲਾਇਆ ਕਿ ਉਹ ਤੈਅ ਸਮੇਂ ਵਿਚ ਕਾਲਜ ਵਿਚ ਪੁੱਜਿਆ ਪਰ ਉਸ ਦੇ ਨਾਮਜ਼ਦਮੀ ਕਾਗਜ਼ ਵਾਪਸ ਕਰ ਦਿੱਤੇ ਗਏ ਤੇ ਪ੍ਰਿੰਸੀਪਲ ਵਲੋਂ ਉਸ ਦੀ ਗੱਲ ਹੀ ਸੁਣੀ ਨਹੀਂ ਗਈ। ਦੂਜੇ ਪਾਸੇ ਕਾਲਜ ਦੇ ਪ੍ਰਿੰਸੀਪਲ ਡਾ. ਅਜੈ ਸ਼ਰਮਾ ਨੇ ਦੱਸਿਆ ਕਿ ਕਿਸੇ ਵੀ ਵਿਦਿਆਰਥੀ ਦੇ ਕਾਗਜ਼ ਵਾਪਸ ਨਹੀਂ ਕੀਤੇ ਗਏ ਤੇ ਇਸ ਵਿਦਿਆਰਥੀ ਦੀ ਹਾਜ਼ਰੀ ਵੀ ਨਿਯਮਾਂ ਅਨੁਸਾਰ ਘੱਟ ਹੈ।



News Source link

- Advertisement -

More articles

- Advertisement -

Latest article