24 C
Patiāla
Friday, May 3, 2024

ਹੜ੍ਹ ਪੀੜਤ ਔਰਤ ਨੂੰ ਮਕਾਨ ਉਸਾਰੀ ਲਈ ਗਰਾਂਟ ਦਿੱਤੀ

Must read


ਪੱਤਰ ਪ੍ਰੇਰਕ

ਐਸ.ਏ.ਐਸ. ਨਗਰ (ਮੁਹਾਲੀ), 30 ਅਗਸਤ

ਮੁਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਦੀ ਟੀਮ ਨੇ ਹੜ੍ਹਾਂ ਦੀ ਮਾਰ ਹੇਠ ਆਏ ਪੀੜਤਾਂ ਦੇ ਨੁਕਸਾਨੇ ਮਕਾਨਾਂ ਦੇ ਵੇਰਵੇ ਤਿਆਰ ਕਰਨ ਤੋਂ ਬਾਅਦ ਹੁਣ ਗਰਾਂਟਾਂ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਟੀਮ ਦੇ ਮੈਂਬਰ ਤੇ ਸਾਬਕਾ ਸਰਪੰਚ ਅਵਤਾਰ ਸਿੰਘ ਮੌਲੀ ਬੈਦਵਾਨ ਨੇ ਅੱਜ ਪਿੰਡ ਲਖਨੌਰ ਵਿੱਚ ਮਾਤਾ ਲਾਭ ਕੌਰ ਦੇ ਘਰ ਪਹੁੰਚ ਕੇ ਪੰਜਾਬ ਸਰਕਾਰ ਵੱਲੋਂ ਭੇਜੀ ਇੱਕ ਲੱਖ 20 ਹਜ਼ਾਰ ਰੁਪਏ ਦੀ ਗਰਾਂਟ ਦਿੱਤੀ। ਇਸ ਮੌਕੇ ਬਚਿੱਤਰ ਸਿੰਘ ਮੌਲੀ, ਸਤਵਿੰਦਰ ਸਿੰਘ ਮਿੱਠੂ, ਬਚਿੱਤਰ ਸਿੰਘ, ਹਰਜੋਤ ਸਿੰਘ ਬੱਬਰ, ਗੁਰਸੇਵਕ ਸਿੰਘ ਪ੍ਰੇਮੀ ਵੀ ਮੌਜੂਦ ਸਨ।

ਇਸ ਮੌਕੇ ਸ੍ਰੀ ਬੈਦਵਾਨ ਨੇ ਕਿਹਾ ਕਿ ਹੜ੍ਹਾਂ ਦੌਰਾਨ ਮਾਤਾ ਲਾਭ ਕੌਰ ਦੇ ਨੁਕਸਾਨੇ ਮਕਾਨ ਦੀ ਛੱਤ ਦਾ ਲੈਂਟਰ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਹੜ੍ਹ ਪੀੜਤਾਂ ਨੂੰ ਮਦਦ ਦਿੱਤੀ ਜਾ ਚੁੱਕੀ ਹੈ ਤੇ ਰਹਿੰਦਿਆਂ ਨੂੰ ਜਲਦੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੁਹਾਲੀ ’ਚ ਹੜ੍ਹਾਂ ਦੌਰਾਨ ਨੁਕਸਾਨੀਆਂ ਸੜਕਾਂ ਦੀ ਮੁਰੰਮਤ ਵੀ ਕੀਤੀ ਜਾ ਰਹੀ ਹੈ।



News Source link

- Advertisement -

More articles

- Advertisement -

Latest article