34.9 C
Patiāla
Saturday, April 27, 2024

ਕੈਪੀਟਲ ਕੰਪਲੈਕਸ ’ਚ ਸ਼ਹੀਦੀ ਸਮਾਰਕ ਮੁਕੰਮਲ ਹੋਣ ਦੀ ਆਸ ਬੱਝੀ

Must read


ਆਤਿਸ਼ ਗੁਪਤਾ

ਚੰਡੀਗੜ੍ਹ, 30 ਅਗਸਤ

ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਆਰਕੀਟੈਕਟ ਲੀ ਕਾਰਬੂਜ਼ੀਏ ਨੇ 1947 ’ਚ ਦੇਸ਼ ਵੰਡ ਸਮੇਂ ਸੈਂਕੜੇ ਪੀੜਤਾਂ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਕੈਪੀਟਕਲ ਕੰਪਲੈਕਸ ਵਿੱਚ ਸ਼ਹੀਦੀ ਸਮਾਰਕ ਬਣਾਉਣ ਦੀ ਰੂਪ-ਰੇਖਾ ਤਿਆਰ ਕੀਤੀ ਸੀ। ਇਹ ਰੂਪ-ਰੇਖਾ ਤਿਆਰ ਕੀਤੇ ਨੂੰ 5 ਦਹਾਕੇ ਬੀਤ ਗਏ ਹਨ, ਪਰ ਸ਼ਹੀਦੀ ਸਮਾਰਕ ਬਣਾਉਣ ਦਾ ਕੰਮ ਪੂਰਾ ਨਹੀਂ ਹੋ ਸਕਿਆ ਹੈ। ਹੁਣ ਯੂਟੀ ਦੇ ਇੰਜਨੀਅਰਿੰਗ ਵਿਭਾਗ ਨੇ ਇਸ ਕੰਮ ਨੂੰ ਜਲਦੀ ਪੂਰਾ ਕਰਨ ਲਈ ਚਾਰਾਜੋਈ ਸ਼ੁਰੂ ਕੀਤੀ ਹੈ। ਇਸ ਲਈ ਇੰਜਨੀਅਰਿੰਗ ਵਿਭਾਗ ਨੇ 3.50 ਕਰੋੜ ਰੁਪਏ ਦੇ ਟੈਂਡਰ ਜਾਰੀ ਕੀਤੇ ਹਨ। ਇਸ ਨਾਲ ਸ਼ਹੀਦੀ ਸਮਾਰਕ ਵਿੱਚ ਪੱਥਰ ਦਾ ਆਰਟਵਰਕ ਸਥਾਪਿਤ ਕੀਤਾ ਜਾਵੇਗਾ। ਇੰਜਨੀਅਰਿੰਗ ਵਿਭਾਗ ਦਾ ਦਾਅਵਾ ਹੈ ਕਿ ਇਹ ਕੰਮ ਮਾਰਚ 2023 ਤੱਕ ਮੁਕੰਮਲ ਹੋ ਜਾਵੇਗਾ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸ਼ਹੀਦੀ ਸਮਾਰਕ ਵਿੱਚ ਸਾਲ 1947 ’ਚ ਦੇਸ਼ ਦੀ ਵੰਡ ਸਮੇਂ ਸ਼ਹੀਦ ਹੋਣ ਅਨੇਕਾਂ ਅਣਪਛਾਤਿਆਂ ਦੀ ਯਾਦ ਵਿੱਚ ਤਿਆਰ ਕੀਤਾ ਜਾਣਾ ਸੀ। ਇਸ ਯਾਦਗਾਰ ਵਿੱਚ ਬ੍ਰਿਟਿਸ਼ ਸਮਰਾਜ ਦੇ ਪਤਨ ਦੇ ਪ੍ਰਤੀਕ ਵੀ ਰੱਖੇ ਜਾਣੇ ਸਨ। ਸ਼ਹੀਦੀ ਸਮਾਰਕ ਨੂੰ ਚੰਡੀਗੜ੍ਹ ਮਾਸਟਰ ਪਲਾਨ-2031 ਦਾ ਅਹਿਮ ਹਿੱਸਾ ਮੰਨਿਆ ਗਿਆ ਹੈ।

ਯੂਟੀ ਦੇ ਚੀਫ ਇੰਜਨੀਅਰ ਸੀਬੀ ਓਝਾ ਨੇ ਕਿਹਾ ਕਿ ਸ਼ਹੀਦੀ ਸਮਾਰਕ ਦੇ ਪੱਥਰ ਦੇ ਕੰਮ ਨੂੰ ਪੂਰਾ ਕਰਨ ਲਈ ਟੈਂਡਰ ਜਾਰੀ ਕੀਤੇ ਗਏ ਹਨ। ਇਸ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸਾਈਟ ਕੈਪੀਟਲ ਕੰਪਲੈਕਸ ਦੀ ਬਹਾਲੀ, ਸੰਭਾਲ ਤੇ ਪ੍ਰਬੰਧਨ ਨੂੰ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹੀਦੀ ਸਮਾਰਕ ਬਣਾਉਣ ਦਾ ਕੰਮ ਅਗਲੇ ਸਾਲ ਮਾਰਚ ਤੱਕ ਪੂਰਾ ਹੋਣ ਦੀ ਉਮੀਦ ਹੈ।

ਗ਼ੌਰਤਲਬ ਹੈ ਕਿ ਕੈਪੀਟਲ ਕੰਪਲੈਕਸ ਵਿੱਚ ਸ਼ਹੀਦੀ ਸਮਾਰਕ ਦੀ ਉਸਾਰੀ ਨੂੰ ਦੋ ਹਿੱਸਿਆਂ ’ਚ ਵੰਡਿਆ ਗਿਆ ਸੀ। ਇਸ ਵਿੱਚ ਮੂਰਤੀਕਾਰ ਸੰਕੋ ਚੌਧਰੀ ਨੇ 1973 ’ਚ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਸੀ, ਪਰ ਸਿਰਫ਼ ਪਹਿਲਾ ਹਿੱਸਾ ਹੀ ਪੂਰਾ ਹੋਇਆ ਸੀ, ਜਦੋਂਕਿ ਦੂਜਾ ਹਿੱਸਾ ਅਧੂਰਾ ਰਹਿ ਗਿਆ ਸੀ। ਚੰਡੀਗੜ੍ਹ ਮਾਸਟਰ ਪਲਾਨ-2031 ’ਚ ਕੈਪੀਟਲ ਕੰਪਲੈਕਸ ਤੇ ਸ਼ਹੀਦੀ ਮਾਰਕ ਦਾ ਕੰਮ ਮੁਕੰਮਲ ਸ਼ਾਮਲ ਹੋਣ ਕਰ ਕੇ ਯੂਟੀ ਪ੍ਰਸ਼ਾਸਨ ਵੱਲੋਂ ਅਧੂਰੇ ਕੰਮਾਂ ਨੂੰ ਪੂਰਾ ਕਰਨ ਵੱਲ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ।



News Source link

- Advertisement -

More articles

- Advertisement -

Latest article