38.2 C
Patiāla
Friday, May 3, 2024

ਡਿਊਟੀ ’ਚ ਅਣਗਹਿਲੀ ਕਾਰਨ ਨੰਗਲ ਦਾ ਐੱਸਡੀਐੱਮ ਮੁਅੱਤਲ

Must read


ਜਗਮੋਹਨ ਸਿੰਘ

ਰੂਪਨਗਰ, 29 ਅਗਸਤ

ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਰੂਪਨਗਰ ਦੇ ਉਪ ਮੰਡਲ ਨੰਗਲ ਦੇ ਐੱਸਡੀਐੱਮ ਉਦੈਦੀਪ ਸਿੰਘ ਸਿੱਧੂ ਨੂੰ ਡਿਊਟੀ ਪ੍ਰਤੀ ਗੈਰ-ਜ਼ਿੰਮੇਵਾਰਾਨਾ ਰਵੱਈਆ ਦਿਖਾਉਣ ਦੇ ਦੋਸ਼ ਅਧੀਨ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲੀ ਦੇ ਸਮੇਂ ਦੌਰਾਨ ਅਧਿਕਾਰੀ ਦਾ ਹੈੱਡਕੁਆਰਟਰ ਚੰਡੀਗੜ੍ਹ ਹੋਵੇਗਾ ਤੇ ਮੁਅੱਤਲੀ ਸਮੇਂ ਦੌਰਾਨ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ-1 ਭਾਗ-1 ਦੇ ਨਿਯਮ 7.2 ਅਧੀਨ ਦਰਜ ਉਪਬੰਧਾਂ ਅਨੁਸਾਰ ਸਿਰਫ ਗੁਜ਼ਾਰਾ ਭੱਤਾ ਹੀ ਮਿਲੇਗਾ। ਮੁੱਖ ਸਕੱਤਰ ਪੰਜਾਬ ਅਨੁਰਾਗ ਵਰਮਾ ਵੱਲੋਂ ਮੁਅੱਤਲੀ ਦੇ ਹੁਕਮ ਡਿਪਟੀ ਕਮਿਸ਼ਨਰ ਰੂਪਨਗਰ ਰਾਹੀਂ ਕੀਤੀ ਗਈ ਰਿਪੋਰਟ ਨੂੰ ਆਧਾਰ ਬਣਾ ਕੇ ਕੀਤੇ ਗਏ ਹਨ। ਮੁੱਖ ਸਕੱਤਰ ਵੱਲੋਂ ਜਾਰੀ ਹੁਕਮਾਂ ਰਾਹੀਂ ਐੱਸਡੀਐੱਮ ਦੀ ਮੁਅੱਤਲੀ ਦਾ ਕਾਰਨ ਸਬ ਡਵੀਜ਼ਨ ਨੰਗਲ ਵਿਖੇ ਹੜ੍ਹਾਂ ਦੀ ਹੰਗਾਮੀ ਸਥਿਤੀ ਸਮੇਂ ਦੌਰਾਨ ਜ਼ਿਲ੍ਹਾ ਰੂਪਨਗਰ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਅਚਾਨਕ ਗੈਰਹਾਜ਼ਰ ਹੋਣਾ, ਉੱਚ ਅਧਿਕਾਰੀਆਂ ਨਾਲ ਕੋਈ ਤਾਲਮੇਲ ਕਾਇਮ ਨਾ ਕਰਨਾ ਅਤੇ ਆਪਣੀ ਡਿਊਟੀ ਵਿੱਚ ਗੈਰ-ਜ਼ਿੰਮੇਵਾਰਾਨਾ ਰਵੱਈਆ ਦਿਖਾਉਣਾ ਦੱਸਿਆ ਗਿਆ ਹੈ।

ਸ੍ਰੀ ਉਦੈਦੀਪ ਸਿੰਘ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਰੀੜ੍ਹ ਦੀ ਹੱਡੀ ਦੇ ਦਰਦ ਕਾਰਨ ਮੈਡੀਕਲ ਛੁੱਟੀ ’ਤੇ ਸਨ।  ਉਹ ਅਧਿਕਾਰੀਆਂ ਦੇ ਕਹਿਣ ’ਤੇ ਹੀ ਆਜ਼ਾਦੀ ਦਿਹਾੜੇ ’ਤੇ ਝੰਡਾ ਲਹਿਰਾਉਣ ਗਏ ਸਨ ਅਤੇ ਕੁੱਝ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਵੀ ਕੀਤਾ ਸੀ ਪਰ ਤੇਜ਼ ਦਰਦ ਕਾਰਨ ਉਨ੍ਹਾਂ ਲਈ ਜ਼ਿਆਦਾ ਦੇਰ ਤੱਕ ਰੁਕਣਾ ਮੁਸ਼ਕਲ ਹੋ ਗਿਆ ਸੀ।



News Source link
#ਡਊਟ #ਚ #ਅਣਗਹਲ #ਕਰਨ #ਨਗਲ #ਦ #ਐਸਡਐਮ #ਮਅਤਲ

- Advertisement -

More articles

- Advertisement -

Latest article