23.9 C
Patiāla
Friday, May 3, 2024

ਮੋਦੀ ਵੱਲੋਂ ਦਿੱਲੀ ’ਚ ਜੀ-20 ਸੰਮੇਲਨ ਨੂੰ ਸਫਲ ਬਣਾਉਣ ਦਾ ਸੱਦਾ

Must read


ਨਵੀਂ ਦਿੱਲੀ, 27 ਅਗਸਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਪ੍ਰਧਾਨਗੀ ਹੇਠ ਕੀਤੇ ਜਾਣ ਵਾਲੇ ਜੀ-20 ਸਿਖਰ ਸੰਮੇਲਨ ਵਿੱਚ ਜਨਭਾਵਨਾ ਦੀ ਹਿੱਸੇਦਾਰੀ ਨੂੰ ਅਹਿਮ ਦੱਸਦੇ ਹੋਏ ਦੇਸ਼ ਵਾਸੀਆਂ ਨੂੰ ਦੇਸ਼ ਦਾ ਮਾਣ ਵਧਾਉਣ ਲਈ ਇਸ ਸੰਮਲਨ ਨੂੰ ਸਫਲ ਬਣਾਉਣ ਦਾ ਸੁਨੇਹਾ ਦਿੱਤਾ ਹੈ। ਪ੍ਰੋਗਰਾਮ ਮਨ ਕੀ ਬਾਤ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਰਾਜਧਾਨੀ ਦਿੱਲੀ ਵਿੱਚ 9 ਤੇ 10 ਸਤੰਬਰ ਨੂੰ ਜੀ20 ਸਿਖਰ ਸੰਮੇਲਨ ਕਰਵਾਇਆ ਜਾਣਾ ਹੈ। ਇਸ ਸੰਮੇਲਨ ’ਚ ਭਾਗ ਲੈਣ ਲਈ 40 ਦੇਸ਼ਾਂ ਦੇ ਮੁਖੀ ਤੇ ਹੋਰ ਪ੍ਰਤੀਨਿਧੀ ਦਿੱਲੀ ਆ ਰਹੇ ਹਨ ਜੋ ਕਿ ਇਸ ਸੰਮੇਲਨ ਦੇ ਇਤਿਹਾਸ ਵਿੱਚ ਹੁਣ ਤਕ ਦਾ ਸਭ ਤੋਂ ਵੱਡਾ ਇਕੱਠ ਹੋਵੇਗਾ। ਉਨ੍ਹਾਂ ਕਿਹਾ,‘‘ ਮੈਂ ਦੇਸ਼ ਵਾਸੀਆਂ ਨੂੰ ਕਹਾਂਗਾ, ਆਓ ਮਿਲ ਕੇ ਜੀ20 ਸੰਮੇਲਨ ਨੂੰ ਸਫਲ ਬਣਾਈਏ। ਦੇਸ਼ ਦਾ ਮਾਨ ਵਧਾਈਏ।’’ -ਪੀਟੀਆਈ



News Source link

- Advertisement -

More articles

- Advertisement -

Latest article