29.1 C
Patiāla
Saturday, May 4, 2024

ਕੈਨੇਡਾ ਦੀ ਸਾਬਕਾ ਓਲੰਪੀਅਨ ਅਲੈਗਜ਼ੈਂਡਰਾ ਪੌਲ ਹਾਦਸੇ ’ਚ ਹਲਾਕ

Must read


ਓਟਵਾ, 27 ਅਗਸਤ

ਕੈਨੇਡਾ ਦੀ ਸਾਬਕਾ ਓਲੰਪੀਅਨ ਸਕੇਟਰ ਅਲੈਗਜ਼ੈਂਡਰਾ ਪੌਲ ਦੀ ਲੰਘੇ ਦਿਨੀਂ ਓਂਟਾਰੀਓ ’ਚ ਸੜਕ ਹਾਦਸੇ ’ਚ ਮੌਤ ਹੋ ਗਈ। ਇਹ ਜਾਣਕਾਰੀ ਸਕੇਟ ਕੈਨੇਡਾ ਵੱਲੋਂ ਦਿੱਤੀ ਗਈ। ਅਲੈਗਜ਼ੈਂਡਰਾ ਪੌਲ 31 ਸਾਲਾਂ ਦੀ ਸੀ। ਪੁਲੀਸ ਨੇ ਦੱਸਿਆ ਕਿ ਮੰਗਲਵਾਰ ਨੂੰ ਪੌਲ ਆਪਣੇ ਬੱਚੇ ਨਾਲ ਇੱਕ ਵਾਹਨ ਵਿੱਚ ਸੀ ਜਦੋਂ ਮੈਲਨਕਥੌਨ ਟਾਊਨਸ਼ਿਪ ਵਿੱਚ ਕਾਊਂਟੀ ਰੋਡ 124 ’ਤੇ ਇੱਕ ਟਰੱਕ ਉਸਾਰੀ ਵਾਲੇ ਜ਼ੋਨ ’ਚ ਦਾਖਲ ਹੋ ਗਿਆ ਅਤੇ ਲਾਈਨ ’ਚ ਖੜ੍ਹੀਆਂ ਕਾਰਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਬੱਚੇੇ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਸ ਦਾ ਹਸਪਤਾਲ ’ਚ ਇਲਾਜ ਕਰਵਾਇਆ ਗਿਆ। ਦੱਸਣਯੋਗ ਹੈ ਕਿ ਅਲੈਗਜ਼ੈਂਡਰਾ ਪੌਲ ਦੇ ਸਾਥੀ ਅਤੇ ਪਤੀ ਮਿਸ਼ੇਲ ਇਸਲਾਮ ਨੇ ਕੌਮਾਂਤਰੀ ਪੱਧਰ ’ਤੇ ਕਈ ਤਗ਼ਮੇ ਜਿੱਤੇ ਸਨ। ਉਸ ਨੇ 2016 ’ਚ ਸਕੇਟਿੰਗ ਤੋਂ ਸੰਨਿਆਸ ਲੈ ਲਿਆ ਸੀ। ਉਸ ਨੇ 2014 ਦੀਆਂ ਸੋਚੀ ਓਲੰਪਿਕਸ ਵਿੱਚ ਹਿੱਸਾ ਲਿਆ ਸੀ। -ਏਪੀ



News Source link
#ਕਨਡ #ਦ #ਸਬਕ #ਓਲਪਅਨ #ਅਲਗਜਡਰ #ਪਲ #ਹਦਸ #ਚ #ਹਲਕ

- Advertisement -

More articles

- Advertisement -

Latest article