37.9 C
Patiāla
Tuesday, May 14, 2024

ਮੋਮਬੱਤੀ ਦੀ ਰੌਸ਼ਨੀ ’ਚ ਜਣੇਪਾ ਸੂਬਾ ਸਰਕਾਰ ਲਈ ਸ਼ਰਮਨਾਕ ਕਾਰਵਾਈ: ਚੰਨੀ

Must read


ਸੰਜੀਵ ਤੇਜਪਾਲ

ਮੋਰਿੰਡਾ, 25 ਅਗਸਤ

ਸਥਾਨਕ ਸਰਕਾਰੀ ਹਸਪਤਾਲ ਵਿੱਚ ਦੋ ਜਨਰੇਟਰ ਹੋਣ ਦੇ ਬਾਵਜੂਦ ਵੀ ਇਕ ਬੱਚੇ ਦਾ ਜਣੇਪਾ ਮੋਮਬੱਤੀਆਂ ਅਤੇ ਮੋਬਾਈਲ ਫੋਨ ਦੀ ਰੌਸ਼ਨੀ ਵਿੱਚ ਕਰਵਾਉਣਾ ਪੰਜਾਬ ਸਰਕਾਰ ਲਈ ਸ਼ਰਮਨਾਕ ਕਾਰਵਾਈ ਹੈ, ਪੰਜਾਬ ਸਰਕਾਰ ਲੋਕਾਂ ਦੀ ਜਾਨ ਨਾਲ ਖਿਲਵਾੜ ਕਰ ਰਹੀ ਹੈ। ਇਹ ਪ੍ਰਗਟਾਵਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ‘ਪੰਜਾਬੀ ਟ੍ਰਿਬਿਊਨ’ ਅਖਬਾਰ ਵਿੱਚ ਛਪੀ ਪਿੰਡ ਕਾਂਝਲਾ ਦੀ ਮਨਦੀਪ ਕੌਰ ਪਤਨੀ ਜਸਵੀਰ ਕੌਰ ਦੇ ਬੱਚੇ ਦਾ ਜਨਮ ਮੋਮਬੱਤੀਆਂ ਅਤੇ ਮੋਬਾਈਲ ਫੋਨ ਦੀ ਰੋਸ਼ਨੀ ਵਿੱਚ ਕਰਵਾਉਣ ਸਬੰਧੀ ਖ਼ਬਰ ਮਗਰੋਂ ਸਿਵਲ ਹਸਪਤਾਲ ਮੋਰਿੰਡਾ ਦਾ ਦੌਰਾ ਕਰਨ ਮੌਕੇ ਕੀਤੇ। ਉਨ੍ਹਾਂ ਕਿਹਾ ਕਿ ਹਸਪਤਾਲ ਦੀ ਚਾਰਦੀਵਾਰੀ ਟੁੱਟੀ ਹੋਈ ਹੈ ਅਤੇ ਹਸਪਤਾਲ ਦੇ ਮੁੱਖ ਗੇਟ ’ਤੇ ਦੂਸ਼ਿਤ ਪਾਣੀ ਖੜ੍ਹਾ ਹੈ। ਉਨ੍ਹਾਂ ਕਿਹਾ ਹਸਪਤਾਲ ’ਚ ਦਵਾਈਆਂ ਦੀ ਘਾਟ ਹੈ ਅਤੇ ਬਹੁਤੇ ਟੈਸਟ ਅਤੇ ਦਵਾਈਆਂ ਬਾਹਰੋਂ ਕਰਵਾਉਣ ਲਈ ਲਿਖੇ ਜਾਂਦੇ ਹਨ, ਜਿਸ ਕਾਰਨ ਗਰੀਬਾਂ ਨੂੰ ਮਹਿੰਗੇ ਭਾਅ ’ਤੇ ਬਾਜ਼ਾਰ ਵਿੱਚੋਂ ਟੈਸਟ ਕਰਾਉਣੇ ਤੇ ਦਵਾਈਆਂ ਲੈਣੀਆਂ ਪੈਂਦੀਆਂ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਦੋ ਜਨਰੇਟਰ ਹਨ, ਪਰ ਫੰਡਾਂ ਦੀ ਘਾਟ ਕਾਰਨ ਉਹ ਚਾਲੂ ਹਾਲਤ ਵਿੱਚ ਨਹੀਂ ਹਨ। ਚੰਨੀ ਨੇ ਕਿਹਾ ਕਿ ਹਸਪਤਾਲ ਵਿਚ ਡਾਕਟਰਾਂ ਅਤੇ ਨਰਸਾਂ ਦੀ ਘਾਟ ਹੈ ਅਤੇ ਜਿਹੜੀਆਂ ਨਰਸਾਂ ਜਾਂ ਡਾਕਟਰ ਹਨ ਉਨਾਂ ਦੀ ਵੀ ਅੱਗੇ ਚਾਰ-ਚਾਰ ਜਗ੍ਹਾ ਡਿਊਟੀ ਲਗਾਈ ਗਈ ਹੈ। ਹਸਪਤਾਲ ਅੰਦਰ ਅੱਖਾਂ ਦੇ ਅਪਰੇਸ਼ਨ ਨਹੀਂ ਕੀਤੇ ਜਾਂਦੇ ਅਤੇ ਲੋੜਵੰਦਾਂ ਨਿੱਜੀ ਡਾਕਟਰਾਂ ਕੋਲ ਭੇਜਿਆ ਜਾਂਦਾ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਹ ਸ਼ਾਇਦ ਪਹਿਲੀ ਵਾਰ ਹੈ ਕਿ ਕਿਸੇ ਬੱਚੇ ਦਾ ਜਨਮ ਮੋਮਬੱਤੀਆਂ ਤੇ ਮੋਬਾਈਲ ਫੋਨ ਦੀ ਰੌਸ਼ਨੀ ਰਾਹੀਂ ਹੋਇਆ ਹੋਵੇ, ਜਿਸ ਦੀ ਉਹ ਘੋਰ ਨਿਖੇਧੀ ਕਰਦੇ ਹਨ।



News Source link

- Advertisement -

More articles

- Advertisement -

Latest article