26.6 C
Patiāla
Monday, April 29, 2024

ਐੱਨਆਈਏ ਵੱਲੋਂ ਲਖਵੀਰ ਲੰਡਾ ਦੀ ਚਾਰ ਕਨਾਲ ਜ਼ਮੀਨ ਜ਼ਬਤ

Must read


ਪੱਤਰ ਪ੍ਰੇਰਕ

ਤਰਨ ਤਾਰਨ, 25 ਅਗਸਤ

ਕੌਮੀ ਜਾਂਚ ਏਜੰਸੀ (ਐੱਨਆਈਏ) ਦੀ ਨਵੀਂ ਦਿੱਲੀ ਸਥਿਤ ਵਿਸ਼ੇਸ਼ ਅਦਾਲਤ ਵੱਲੋਂ ਅੱਜ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ’ਤੇ ਕਾਰਵਾਈ ਕਰਦਿਆਂ ਐੱਨਆਈਏ ਦੀ ਟੀਮ ਨੇ ਕੈਨੇਡਾ ਤੋਂ ਦੇਸ਼ ਵਿਰੋਧੀ ਗਤੀਵਿਧੀਆਂ ਚਲਾ ਰਹੇ ਲਖਬੀਰ ਸਿੰਘ ਸੰਧੂ ਉਰਫ ਲੰਡਾ ਵਾਸੀ ਹਰੀਕੇ ਦੀ ਨੇੜਲੇ ਪਿੰਡ ਕਿੜੀਆਂ ਵਿੱਚ ਚਾਰ ਕਨਾਲ ਜ਼ਮੀਨ ਨੂੰ ਜ਼ਬਤ ਕਰ ਲਿਆ ਹੈ| ਏਜੰਸੀ ਦੇ ਅਧਿਕਾਰੀਆਂ ਦੀ ਟੀਮ ਨੇ ਲਖਬੀਰ ਸਿੰਘ ਲੰਡਾ ਦੀ ਮਾਲਕੀ ਵਾਲੀ ਇਸ ਜ਼ਮੀਨ ਵਿੱਚ ਅੰਗਰੇਜ਼ੀ ’ਚ ਲਿਖਿਆ ਇੱਕ ਨੋਟਿਸ ਬੋਰਡ ਗੱਡ ਦਿੱਤਾ| ਲਖਬੀਰ ਲੰਡਾ ਖ਼ਿਲਾਫ਼ ਪੰਜਾਬ ਪੁਲੀਸ ਦੀ ਗੁਪਤ ਏਜੰਸੀ (ਸੀਆਈਡੀ) ਦੇ ਮੁਹਾਲੀ ਸਥਿਤ ਹੈੱਡਕੁਆਰਟਰ ਅਤੇ ਥਾਣਾ ਸਰਹਾਲੀ ’ਤੇ ਰਾਕਟਾਂ ਨਾਲ ਕੀਤੇ ਹਮਲਿਆਂ ਸਣੇ ਹੋਰ ਵੀ ਕਈ ਕੇਸ ਦਰਜ ਹਨ|



News Source link

- Advertisement -

More articles

- Advertisement -

Latest article