27.2 C
Patiāla
Monday, April 29, 2024

ਕੌਂਸਲ ਦਫ਼ਤਰ ਅੱਗੇ ਲੱਗੇ ਕੂੜੇ ਦੇ ਢੇਰ – punjabitribuneonline.com

Must read


ਪੱਤਰ ਪ੍ਰੇਰਕ

ਭਦੌੜ, 24 ਅਗਸਤ

ਨਗਰ ਕੌਂਸਲ ਅੱਗੇ ਲੱਗੇ ਕੂੜੇ ਦੇ ਢੇਰਾਂ ਤੋਂ ਪੈਦਾ ਹੋਏ ਮੱਛਰਾਂ ਕਾਰਨ ਡੇਂਗੂ ਫੈਲਣ ਕਰਕੇ ਨੇੜਲੇ ਘਰਾਂ ਦੇ ਚਾਰ ਵਿਅਕਤੀ ਡੇਂਗੂ ਦੀ ਲਪੇਟ ਵਿੱਚ ਆ ਚੁੱਕੇ ਹਨ ਜਿਨ੍ਹਾਂ ਵਿੱਚ ਇੱਕ ਦੰਦਾਂ ਦਾ ਡਾਕਟਰ ਵੀ ਹੈ। ਕੌਂਸਲ ਦੇ ਨੇੜਲੇ ਦੁਕਾਨਦਾਰ ਤੇ ਵਸਨੀਕਾਂ ਨੇ ਦੱਸਿਆ ਕਿ ਡੇਂਗੂ ਪੀੜਤ ਡਾ. ਈਸ਼ਵਰ ਚਰਨ ਦਾਸ, ਜੀਵਨ ਸਿੰਗਲਾ, ਕਮਲ ਕਿਸ਼ੋਰ, ਅਸ਼ੋਕ ਕੁਮਾਰ ਅਤੇ ਆਸ਼ਾ ਰਾਮ ਨੇ ਦੱਸਿਆ ਕਿ ਪਿਛਲੇ ਵੀਹ ਦਿਨਾਂ ਤੋਂ ਨਗਰ ਕੌਂਸਲ ਦੇ ਦਫ਼ਤਰ ਮੂਹਰੇ ਕੂੜੇ ਦੇ ਢੇਰ ਲੱਗੇ ਹੋਏ ਹਨ ਜੋ ਕਿ ਕੂੜਾ ਹੁਣ ਸੜਕ ਦੇ ਉਪਰ ਆ ਗਿਆ ਹੈ। ਜਿਸ ਕਾਰਨ ਉਨ੍ਹਾਂ ਦੀਆਂ ਦੁਕਾਨਾਂ ਅਤੇ ਗਾਹਕੀ ’ਤੇ ਬੁਰਾ ਅਸਰ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਕਈ ਵਾਰ ਕੌਂਸਲ ਦਫ਼ਤਰ ਵਿੱਚ ਲਿਖਤੀ ਦਰਖ਼ਾਸਤਾਂ ਵੀ ਦੇ ਚੁੱਕੇ ਹਨ ਕਿ ਇੱਥੋਂ ਕੂੜੇ ਦਾ ਡੰਪ ਚੁਕਾਇਆ ਜਾਵੇ ਪਰ ਕਿਸੇ ਵੀ ਅਧਿਕਾਰੀ ਜਾਂ ਪ੍ਰਧਾਨ ਨੇ ਇਸ ਮਾਮਲੇ ਨੂੰ ਤਵੱਜੋ ਨਹੀਂ ਦਿੱਤੀ। ਇਸ ਸਬੰਧੀ ਗੱਲ ਕਰਨ ’ਤੇ ਨਗਰ ਕੌਂਸਲ ਦੇ ਪ੍ਰਧਾਨ ਮੁਨੀਸ਼ ਕੁਮਾਰ ਗਰਗ ਨੇ ਕਿਹਾ ਕਿ ਸਫ਼ਾਈ ਸੇਵਕਾਂ ਦੀ ਕੰਟਰੈਕਟ ਸਬੰਧੀ ਹੜਤਾਲ ਚੱਲ ਰਹੀ ਸੀ ਜਿਸ ਦਾ ਹੱਲ ਕੱਢ ਲਿਆ ਹੈ ਤੇ ਭਲਕ ਤੋਂ ਸ਼ਹਿਰ ’ਚ ਪੂਰੀ ਸਫ਼ਾਈ ਹੋਵੇਗੀ।



News Source link

- Advertisement -

More articles

- Advertisement -

Latest article