25.1 C
Patiāla
Friday, May 3, 2024

ਲੌਂਗੋਵਾਲ ਵਿੱਚ ਹੋਈ ਝੜਪ ਲਈ 50 ਤੋਂ ਵਧੇਰੇ ਕਿਸਾਨਾਂ ਖਿਲਾਫ਼ ਕੇਸ ਦਰਜ – punjabitribuneonline.com

Must read


ਜਗਤਾਰ ਸਿੰਘ ਨਹਿਲ

ਲੌਂਗੋਵਾਲ, 22 ਅਗਸਤ

ਇਥੇ ਲੰਘੇ ਦਿਨ ਪੁਲੀਸ ਅਤੇ ਕਿਸਾਨਾਂ ਦਰਮਿਆਨ ਹੋਈ ਝੜਪ ਦੌਰਾਨ ਕਿਸਾਨ ਪ੍ਰੀਤਮ ਸਿੰਘ ਦੀ ਮੌਤ ਤੋਂ ਬਾਅਦ ਅੱਜ ਕਿਸਾਨਾਂ ਵਲੋਂ ਥਾਣਾ ਲੌਂਗੋਵਾਲ ਅੱਗੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੌਰਾਨ ਲੌਂਗੋਵਾਲ ਪੁਲੀਸ ਨੇ ਵਾਪਰੇ ਘਟਨਾਕ੍ਰਮ ਨੂੰ ਲੈ ਕੇ 18 ਮਾਲੂਮ ਅਤੇ 30 ਤੋਂ 35 ਨਾਮਾਲੂਮ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਸੰਗਰੂਰ ਪੁਲੀਸ ਦੀ ਅਧਿਕਾਰਤ ਵੈੱਬਸਾਈਟ ਅਨੁਸਾਰ ਭਾਕਿਯੂ ਏਕਤਾ ਆਜ਼ਾਦ ਦੇ ਸੂਬਾ ਆਗੂ ਜਸਵਿੰਦਰ ਸਿੰਘ ਸੋਮਾ ਦੀ ਗ੍ਰਿਫਤਾਰੀ ਤੋਂ ਬਾਅਦ ਕਿਸਾਨ ਬਡਬਰ ਟੋਲ ਪਲਾਜ਼ਾ ਨੂੰ ਘੇਰਨ ਜਾ ਰਹੇ ਸਨ ਕਿ ਪੁਲੀਸ ਦੇ ਰੋਕਣ ’ਤੇ ਕਿਸਾਨ ਆਗੂ ਆਮ ਲੋਕਾਂ ਨੂੰ ਭੜਕਾਉਂਦੇ ਹੋਏ ਬੈਰੀਕੇਡ ਤੋੜ ਕੇ ਵੱਖ ਵੱਖ ਵਾਹਨਾਂ ਰਾਹੀਂ ਅੱਗੇ ਵਧਣ ਲੱਗੇ ਜਿਸ ਕਾਰਨ ਧਰਨਾਕਾਰੀ ਅਤੇ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਧਰਨਾਕਾਰੀਆਂ ਨੇ ਆਪਣੇ ਟਰੈਕਟਰ ਟਰਾਲੀਆਂ ਅਤੇ ਬੱਸਾਂ ਅਤੇ ਹੋਰ ਵਹੀਕਲਾਂ ਜਿਨ੍ਹਾਂ ਵਿੱਚ ਕਿਸਾਨ ਯੂਨੀਅਨ ਦੇ ਵਰਕਰ ਮਰਦ ਅਤੇ ਔਰਤਾਂ ਬੈਠੇ ਸਨ, ਨੂੰ ਸਟਾਰਟ ਕਰ ਲਿਆ ਅਤੇ ਪੁਲੀਸ ਮੁਲਾਜ਼ਮਾਂ ਅਤੇ ਧਰਨਾਕਾਰੀਆਂ ਉੱਪਰ ਚਾੜ੍ਹ ਦਿੱਤਾ ਜਿਸ ਕਾਰਨ ਕਈ ਪੁਲੀਸ ਕਰਮਚਾਰੀਆਂ ਅਤੇ ਧਰਨਾਕਾਰੀਆਂ ਦੇ ਸੱਟਾਂ ਲੱਗੀਆਂ। ਇਸ ਕਾਰਨ ਮੁਕੱਦਮਾ ਦਰਜ ਕੀਤਾ ਗਿਆ। ਇਸ ਸੰਘਰਸ਼ ਨੂੰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜ਼ਿਲ੍ਹਾ ਪ੍ਰਧਾਨ ਸਤਗੁਰ ਸਿੰਘ ਨਮੋਲ ਨੇ ਵੀ ਸਮਰਥਨ ਦਿੱਤਾ ਹੈ।



News Source link

- Advertisement -

More articles

- Advertisement -

Latest article