20.4 C
Patiāla
Thursday, May 2, 2024

ਅਲੌੜ ਦੀਆਂ ਖਿਡਾਰਨਾਂ ਨੇ ਕਬੱਡੀ ’ਚ ਨਾਮਣਾ ਖੱਟਿਆ – punjabitribuneonline.com

Must read


ਖੰਨਾ (ਨਿੱਜੀ ਪੱਤਰ ਪ੍ਰੇਰਕ): ਵਿਭਾਗ ਵੱਲੋਂ ਕਰਵਾਏ ਜਾ ਰਹੇ ਅੰਡਰ-14, 17 ਤੇ 19 ਖੇਡ ਮੁਕਾਬਲਿਆਂ ਵਿਚ ਜ਼ੋਨ ਖੰਨਾ ਦੇ ਸਰਕਾਰੀ ਮਿਡਲ ਸਮਾਰਟ ਸਕੂਲ ਅਲੌੜ ਦੀਆਂ ਲੜਕੀਆਂ ਨੇ 14 ਸਾਲਾਂ ਗਰੁੱਪ ਨੈਸ਼ਨਲ ਸਟਾਇਲ ਕਬੱਡੀ ਵਿਚ ਪਹਿਲਾ ਅਤੇ 17 ਸਾਲਾਂ ਵਿਚ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਇਲਾਕੇ ਦਾ ਨਾਂਅ ਰੋਸ਼ਨ ਕੀਤਾ ਹੈ। ਇਸ ਮੌਕੇ ਸਕੂਲ ਇੰਚਾਰਜ ਕੰਵਲਜੀਤ ਕੌਰ ਨੇ ਜੇਤੂ ਵਿਦਿਆਰਥਣਾਂ ਦੀ ਹੌਸਲਾ-ਅਫਜ਼ਾਈ ਕਰਦਿਆਂ ਹੋਰ ਵਿਦਿਆਰਥੀਆਂ ਨੂੰ ਵੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਇਸ ਪ੍ਰਾਪਤੀ ਸਿਹਰਾ ਉਨ੍ਹਾਂ ਪੀਟੀ ਅਧਿਆਪਕ ਕਿਰਨ ਸਿੰਘ ਸੋਮਲ ਅਤੇ ਵਿਦਿਆਰਥੀਆਂ ਦੀ ਮਿਹਨਤ ਨੂੰ ਦਿੱਤਾ। ਇਸ ਮੌਕੇ ਜਸਵੀਰ ਸਿੰਘ, ਰਿੰਪੀ ਰਾਣੀ, ਅਜੇ ਸ਼ਰਮਾ ਅਤੇ ਜਸਵੀਰ ਕੌਰ ਨੇ ਵਿਦਿਆਥਣਾਂ ਨੂੰ ਸਨਮਾਨਿਤ ਕੀਤਾ।



News Source link

- Advertisement -

More articles

- Advertisement -

Latest article