36 C
Patiāla
Tuesday, May 14, 2024

ਬਿਜਲੀ ਮੁਲਾਜ਼ਮਾਂ ਦਿੱਤਾ ਡਿਵੀਜ਼ਨ ਪੱਧਰੀ ਰੋਸ ਧਰਨਾ – punjabitribuneonline.com

Must read


ਪਰਸ਼ੋਤਮ ਬੱਲੀ

ਬਰਨਾਲਾ, 18 ਅਗਸਤ

ਬਿਜਲੀ ਮੁਲਾਜ਼ਮਾਂ ਦੀ ਜਥੇਬੰਦੀ ਮੁਲਾਜ਼ਮ ਸੰਘਰਸ਼ ਕਮੇਟੀ ਸੀਆਰਏ (295/19) ਦੇ ਸੱਦੇ ‘ਤੇ ਅੱਜ ਇਥੇ ਧਨੌਲਾ ਰੋਡ ਵਿਖੇ ਸਥਿਤ ਡਿਵੀਜ਼ਨ ਦਫ਼ਤਰ ਅੱਗੇ ਦਿਹਾਤੀ/ਸ਼ਹਿਰੀ ਸਰਕਲ ਆਗੂ ਅਵਤਾਰ ਸਿੰਘ ਦੀ ਅਗਵਾਈ ਹੇਠ ਪਾਵਰਕਾਮ ਮੈਨੇਜਮੈਂਟ ਤੇ ਸਰਕਾਰ ਖਿਲਾਫ਼ ਧਰਨਾ ਦਿੱਤਾ ਗਿਆ।  ਬੁਲਾਰਿਆਂ ਕਿਹਾ ਕਿ ਸੀਆਰਏ 295/19 ਤਹਿਤ ਭਰਤੀ ਸਹਾਇਕ ਲਾਇਨਮੈਨਾਂ ਦਾ 3 ਸਾਲ ਦਾ ਪਰਖ਼ ਕਾਲ ਸਫਲਤਾ ਪੂਰਵਕ ਪੂਰਾ ਹੋਣ ‘ਤੇ ਰੈਗੂਲਰ ਵਿੱਤੀ ਲਾਭਾਂ ਸਮੇਤ ਤਨਖ਼ਾਹਾਂ ਦਿੱਤੀਆਂ ਜਾਣ, ਪੁਲੀਸ ਪਰਚੇ ਰੱਦ ਕਰਕੇ 24-25 ਮੁਲਾਜ਼ਮਾਂ ਨੂੰ ਫੌਰੀ ਬਹਾਲ ਕੀਤਾ ਜਾਵੇ ਅਤੇ 17/7/2020 ਪਿੱਛੋਂ ਸੀਆਰਏ ਤਹਿਤ ਵੱਖ-ਵੱਖ ਮੁਲਾਜ਼ਮਾਂ ਨੂੰ 6ਵੇਂ ਪੇਅ ਕਮਿਸ਼ਨ ਅਨੁਸਾਰ ਤਨਖਾਹਾਂ ਤੇ ਸਾਰੇ ਲਾਭ ਦਿੱਤੇ ਜਾਣ। ਮੰਗਾਂ ਦੀ ਪੂਰਤੀ ਨਾ ਹੋਣ ‘ਤੇ 21 ਅਗਸਤ ਨੂੰ ਮਹਿਕਮੇਂ ਦੇ ਮੁੱਖ ਦਫ਼ਤਰ ਪਟਿਆਲਾ ਅੱਗੇ ਸੂਬਾਈ ਧਰਨੇ ਦਾ ਐਲਾਨ ਕੀਤਾ। ਬੁਲਾਰਿਆਂ ‘ਚ ਆਈਟੀਆਈ ਐਸੋਸੀਏਸ਼ਨ ਦੇ ਪ੍ਰਧਾਨ ਜੇਈ ਗੁਰਲਾਭ ਸਿੰਘ ਮੌੜ, ਪੈਨਸ਼ਨਰਜ਼ ਐਸੋਸੀਏਸ਼ਨ ਆਗੂ ਜੱਗਾ ਸਿੰਘ, ਏਟਕ ਜਗਤਾਰ ਸਿੰਘ, ਜੇਈ ਜਗਤਾਰ ਸੰਘੇੜਾ, ਹਰਭੋਲ ਸਿੰਘ ਏਏਈ, ਟੀਐੱਸਯੂ ਦੇ ਰਾਮਪਾਲ ਸਿੰਘ, ਰਣਜੀਤ ਕੁਮਾਰ ਜੇਈ, ਗੁਰਚਰਨ ਸਿੰਘ, ਚੇਤ ਸਿੰਘ ਝਲੂਰ, ਹਰਦੇਵ ਸਿੰਘ ਪੰਡੋਰੀ ਤੇ ਜਰਨੈਲ ਸਿੰਘ ਭਗਤੂਪੁਰਾ ਆਗੂ ਸ਼ਾਮਲ ਸਨ।



News Source link

- Advertisement -

More articles

- Advertisement -

Latest article