25.3 C
Patiāla
Sunday, April 28, 2024

ਅਸਾਮ ਵਿੱਚ ਹੜ੍ਹਾਂ ਕਾਰਨ 75 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ

Must read


ਗੁਹਾਟੀ, 13 ਅਗਸਤ

ਅਸਾਮ ’ਚ ਹੜ੍ਹਾਂ ਕਾਰਨ ਸਥਿਤੀ ਅੱਜ ਹੋਰ ਵਿਗੜਨ ਕਾਰਨ 75,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਇਹ ਜਾਣਕਾਰੀ ਇੱਕ ਅਧਿਕਾਰਤ ਬੁਲੇਟਿਨ ’ਚ ਦਿੱਤੀ ਗਈ। ਇੱਕ ਅਧਿਕਾਰੀ ਨੇ ਦੱਸਿਆ ਕਿ ਅਸਾਮ ਰਾਜ ਆਫਤ ਪ੍ਰਬੰਧਨ ਅਥਾਰਟੀ ਦੀ ਰਿਪੋਰਟ ਮੁਤਾਬਕ ਹੜ੍ਹਾਂ ਕਾਰਨ ਸ਼ਿਵਸਾਗਰ ਜ਼ਿਲ੍ਹੇ ’ਚ ਇੱਕ ਮੌਤ ਹੋਈ ਹੈ। ਇਸ ਨਾਲ ਮੌਤਾਂ ਦੀ ਗਿਣਤੀ ਵਧ ਕੇ 12 ਹੋ ਗਈ ਹੈ। ਅਧਿਕਾਰੀਆਂ ਮੁਤਾਬਕ ਬ੍ਰਹਮਪੁੱਤਰ, ਦਿਸਾਂਗ, ਦਿਖੋਊ ਸਣੇ ਘੱਟੋ ਘੱਟ ਚਾਰ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੀਆਂ ਹਨ। -ਪੀਟੀਆਈ

 

 

 



News Source link
#ਅਸਮ #ਵਚ #ਹੜਹ #ਕਰਨ #ਹਜਰ #ਤ #ਵਧ #ਲਕ #ਪਰਭਵਤ

- Advertisement -

More articles

- Advertisement -

Latest article