24.6 C
Patiāla
Thursday, May 2, 2024

ਆਜ਼ਾਦੀ ਦਿਹਾੜੇ ਦੇ ਰੰਗ ’ਚ ਰੰਗਿਆ ਸ਼ਾਹੀ ਸ਼ਹਿਰ

Must read


ਪਟਿਆਲਾ, 12 ਅਗਸਤ

ਸ਼ਾਹੀ ਸ਼ਹਿਰ ਅੱਜ-ਕੱਲ੍ਹ ਰਾਤ ਵੇਲੇ ਆਜ਼ਾਦੀ ਦੇ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆ ਰਿਹਾ ਹੈ। ਸ਼ਹਿਰ ਦੇ ਹਰ ਐਂਟਰੀ ਪੁਆਇੰਟ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵਿਚਕਾਰ ਤੱਕ ਆਜ਼ਾਦੀ ਰੰਗ ਦੀ ਝਲਕ ਪਾ ਰਹੀਆਂ ਐੱਲਈਡੀ ਲੜੀਆਂ ਨਜ਼ਰ ਆ ਰਹੀਆਂ ਹਨ। ਫੁਹਾਰਾ ਚੌਕ ਦੇ ਤਿੰਨ ਫਲੋਰ ਅਲੱਗ ਅਲੱਗ ਦੇਸ਼ ਦੇ ਤਿਰੰਗੇ ਦੇ ਰੰਗਾਂ ਵਾਂਗ ਪਾਣੀ ਸੁੱਟਦੇ ਹਨ।

ਇਸੇ ਤਰ੍ਹਾਂ ਸ਼ਹਿਰ ਦੇ ਸਾਰੇ ਮੁੱਖ ਮਾਰਗਾਂ ਦੇ ਵਿਚਕਾਰ ਲੱਗੀਆਂ ਸਟਰੀਟ ਲਾਈਟਾਂ ਦੇ ਖੰਭਿਆਂ ਉੱਪਰ ਵਿਸ਼ੇਸ਼ ਤਿੰਨ ਰੰਗਾਂ ਦੀਆਂ ਐੱਲਈਡੀ ਲੜੀਆ ਲਗਾਈਆਂ ਗਈਆਂ ਹਨ। ਸ਼ਹਿਰ ਨੂੰ ਕਰੀਬ 50 ਲੱਖ ਰੁਪਏ ਬਜਟ ਨਾਲ ਆਜ਼ਾਦੀ ਦੇ ਰੰਗ ਵਿੱਚ ਰੰਗਿਆ ਗਿਆ ਹੈ, ਪ੍ਰਾਚੀਨ ਸ੍ਰੀ ਕਾਲੀ ਮਾਤਾ ਮੰਦਰ, ਸਨੌਰ ਰੋਡ ਨੇੜੇ ਭੂਤਨਾਥ ਮੰਦਰ, ਬਡੂੰਗਰ ਮੜੀਆਂ, ਲਹਿਲ ਚੌਕ, ਥਾਪਰ ਯੂਨੀਵਰਸਿਟੀ, ਸੰਗਰੂਰ ਰੋਡ, ਰਾਜਿੰਦਰਾ ਹਸਪਤਾਲ, ਪੰਜਾਬੀ ਬਾਗ, ਜ਼ਿਲ੍ਹਾ ਅਦਾਲਤ, ਜੇਲ੍ਹ ਰੋਡ ਤ੍ਰਿਪੜੀ, ਸੂਲਰ ਪੁਲੀ, ਨਾਭਾ ਰੋਡ ਆਈਟੀਆਈ ਚੌਕ, ਸ਼ੀਸ਼ ਮਹਿਲ ਚੌਕ, ਲੱਕੜ ਮੰਡੀ, ਸਨੌਰੀ ਅੱਡਾ, ਵੱਡੀ ਬਾਰਾਂਦਰੀ ਅਤੇ ਫੁਹਾਰਾ ਚੌਂਕ ਨੇੜੇ ਇਹ ਹਾਈਮਸਟ ਲਾਈਟਾਂ ਲਗਾਈਆਂ ਗਈਆਂ ਹਨ।

ਸਰਕਾਰੀ ਦਫ਼ਤਰਾਂ ’ਚ ਲਹਿਰਾਇਆ ਜਾਵੇਗਾ ਤਿਰੰਗਾ

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਜ਼ਿਲ੍ਹੇ ਵਿੱਚ 13 ਤੋਂ 15 ਅਗਸਤ ਤੱਕ ਸਰਕਾਰੀ ਦਫ਼ਤਰਾਂ ਵਿੱਚ ਪੂਰੇ ਸਨਮਾਨ ਨਾਲ ਰਾਸ਼ਟਰੀ ਝੰਡਾ ਲਹਿਰਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਏਡੀਸੀ ਅਨੁਪ੍ਰਿਤਾ ਜੌਹਲ ਨੂੰ ਨੋਡਲ ਅਫ਼ਸਰ ਲਗਾਇਆ ਗਿਆ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆ ਨੂੰ ਅਪੀਲ ਕੀਤੀ ਕਿ ਉਹ ਰਾਸ਼ਟਰੀ ਝੰਡਾ ਲਗਾਉਂਦਿਆਂ, ਉਸ ਦਾ ਪੂਰਾ ਸਨਮਾਨ ਬਰਕਰਾਰ ਰੱਖਣ। ਏਡੀਸੀ ਨੇ ਦੱਸਿਆ ਕਿ ਲੋਕਾਂ ਤੱਕ ਰਾਸ਼ਟਰੀ ਝੰਡਾ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ 90 ਹਜਾਰ ਤਿਰੰਗੇ ਝੰਡਿਆਂ ਦਾ ਪ੍ਰਬੰਧ ਕੀਤਾ ਗਿਆ ਹੈ।



News Source link

- Advertisement -

More articles

- Advertisement -

Latest article