34.2 C
Patiāla
Friday, May 17, 2024

ਦਿੱਲੀ ਦੇ ਇੰਦਰੁਪਰੀ ਵਿੱਚ 11 ਸਾਲਾ ਬੱਚੇ ਦੀ ਗਲਾ ਘੁੱਟ ਕੇ ਹੱਤਿਆ

Must read


ਨਵੀਂ ਦਿੱਲੀ, 11 ਅਗਸਤ

ਪੱਛਮੀ ਦਿੱਲੀ ਦੇ ਇੰਦਰਪੁਰੀ ੲਿਲਾਕੇ ਵਿੱਚ ਇਕ ਔਰਤ ਨੇ ਕਥਿਤ ਤੌਰ ’ਤੇ 11 ਸਾਲਾ ਬੱਚੇ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਬੱਚੇ ਦੀ ਲਾਸ਼ ਬੈੱਡ ਬਾਕਸ ਵਿੱਚ ਮਿਲੀ। ਇਹ ਜਾਣਕਾਰੀ ਅੱਜ ਪੁਲੀਸ ਨੇ ਦਿੱਤੀ। ਮੁਲਜ਼ਮ ਔਰਤ ਦੀ ਪਛਾਣ ਪੂਜਾ ਵਜੋਂ ਹੋਈ ਹੈ ਜੋ ਕਿ ਬੱਚੇ ਦੀ ਮਾਂ ਦੀ ਪਛਾਣ ਵਾਲੀ ਸੀ। ਡੀਸੀਪੀ (ਪੱਛਮੀ) ਵਿਚਿੱਤਰ ਵੀਰ ਨੇ ਕਿਹਾ ਕਿ ਵੱਖ-ਵੱਖ ਟੀਮਾਂ ਬਣਾ ਕੇ ਮੁਲਜ਼ਮ ਔਰਤ ਦੀ ਭਾਲ ਵਿੱਚ ਛਾਪੇ ਮਾਰੇ ਜਾ ਰਹੇ ਹਨ। ਵੀਰਵਾਰ ਨੂੰ ਸਵੇਰੇ 8.30 ਵਜੇ ਪੁਲੀਸ ਨੂੰ ਬੀਐੱਲਕੇ ਹਸਪਤਾਲ ਤੋਂ ਸੂਚਨਾ ਮਿਲੀ ਸੀ ਕਿ ਹਸਪਤਾਲ ਵਿੱਚ ਇਕ ਬੱਚਾ ਮ੍ਰਿਤ ਹਾਲਤ ਵਿੱਚ ਲਿਆਂਦਾ ਗਿਆ ਹੈ। ਉਸ ਦੇ ਗਲੇ ’ਤੇ ਘੁੱਟਣ ਦੇ ਨਿਸ਼ਾਨ ਸਨ। ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਸ਼ੱਕੀ ਔਰਤ ਲੜਕੇ ਦੇ ਪਰਿਵਾਰ ਦੀ ਪਛਾਣ ਵਾਲੀ ਸੀ ਅਤੇ ਪਹਿਲਾਂ ਵੀ ਉਨ੍ਹਾਂ ਦੇ ਘਰ ਆਉਂਦੀ ਰਹਿੰਦੀ ਸੀ। ਉਸ ਦਾ ਲੜਕੇ ਦੇ ਪਰਿਵਾਰ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਵੀਰਵਾਰ ਨੂੰ ਜਦੋਂ ਪੀੜਤ ਬੱਚੇ ਦੀ ਮਾਂ ਘਰ ਵਿੱਚ ਨਹੀਂ ਸੀ ਤਾਂ ਪੂਜਾ ਉਨ੍ਹਾਂ ਦੇ ਘਰ ਆਈ ਤੇ ਉਸ ਨੇ ਲੜਕੇ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਇਹ ਮਾਮਲਾ ਉਦੋਂ ਧਿਆਨ ਵਿੱਚ ਆਇਆ ਜਦੋਂ ਬੱਚੇ ਦੀ ਅਧਿਆਪਕਾ ਨੇ ਉਸ ਦੀ ਮਾਂ ਨੂੰ ਸੂਚਿਤ ਕੀਤਾ ਕਿ ਬੱਚਾ ਸਕੂਲ ਨਹੀਂ ਆਇਆ ਹੈ। ਬੱਚੇ ਦੀ ਮਾਂ ਨੇ ਦੱਸਿਆ ਕਿ ਉਸ ਨੇ ਆਪਣੇ ਕੰਮ ਤੋਂ ਘਰ ਵਾਪਸ ਆ ਕੇ ਦੇਖਿਆ ਤਾਂ ਸਾਰਾ ਘਰ ਦਾ ਸਾਮਾਨ ਖਿੱਲਰਿਆ ਪਿਆ ਸੀ ਅਤੇ ਕੁਝ ਚੀਜ਼ਾਂ ਬਿਸਤਰੇ ’ਤੇ ਵੀ ਪਈਆਂ ਸਨ। ਉਸ ਨੇ ਆਪਣੇ ਬੱਚੇ ਦੀ ਭਾਲ ਕਰਦਿਆਂ ਬੈੱਡ ਬਾਕਸ ਖੋਲ੍ਹ ਕੇ ਦੇਖਿਆ ਤਾਂ ਬੱਚਾ ਉਸ ਵਿੱਚ ਬੇਸੁੱਧ ਪਿਆ ਸੀ। ਉਸ ਨੇ ਬੱਚੇ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। -ਪੀਟੀਆਈ



News Source link

- Advertisement -

More articles

- Advertisement -

Latest article