24 C
Patiāla
Friday, May 3, 2024

ਚੰਬਾ ਨੇੜੇ ਗੱਡੀ ਦਰਿਆ ’ਚ ਡਿੱਗੀ; ਛੇ ਪੁਲੀਸ ਕਰਮੀਆਂ ਸਣੇ ਸੱਤ ਹਲਾਕ, ਚਾਰ ਜ਼ਖ਼ਮੀ – punjabitribuneonline.com

Must read


ਸ਼ਿਮਲਾ, 11 ਅਗਸਤ

ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਜ਼ਮੀਨ ਖਿਸਕਣ ਕਾਰਨ ਇੱਕ ਗੱਡੀ ਸਿਓਲ ਦਰਿਆ ਵਿੱਚ ਡਿੱਗ ਗਈ, ਜਿਸ ਕਾਰਨ ਗੱਡੀ ਵਿੱਚ ਸਵਾਰ ਛੇ ਪੁਲੀਸ ਕਰਮੀਆਂ ਸਣੇ ਸੱਤ ਜਣਿਆਂ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਗੱਡੀ ਵਿੱਚ 11 ਜਣੇ ਸਵਾਰ ਸਨ ਅਤੇ ਇਹ ਹਾਦਸਾ ਚੰਬਾ ਜ਼ਿਲ੍ਹੇ ਦੇ ਚੂਰਾ ਇਲਾਕੇ ਵਿੱਚ ਤਰਵਈ ਪੁਲ ਨੇੜੇ ਵਾਪਰਿਆ। ਪੁਲੀਸ ਅਨੁਸਾਰ ਇੱਕ ਬੁਲਡੋਜ਼ਰ ਗੱਡੀ ਨਾਲ ਟਕਰਾ ਗਿਆ, ਜਿਸ ਕਾਰਨ ਸੰਤੁਲਨ ਵਿਗੜਨ ਕਾਰਨ ਗੱਡੀ ਦਰਿਆ ਵਿੱਚ ਡਿੱਗ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਵਿੱਚ ਚੰਬਾ ਸਰਹੱਦ ’ਤੇ ਤਾਇਨਾਤ ਦੂਜੀ ਭਾਰਤੀ ਰਿਜ਼ਰਵ ਬਟਾਲੀਅਨ ਦੇ ਛੇ ਪੁਲੀਸ ਕਰਮੀ ਸ਼ਾਮਲ ਸਨ, ਜਿਨ੍ਹਾਂ ਦੀ ਪਛਾਣ ਰਾਕੇਸ਼ ਗੋਰਾ, ਪ੍ਰਵੀਨ ਟੰਡਨ, ਕਮਲਜੀਤ, ਸਚਿਨ, ਅਭਿਸ਼ੇਕ ਅਤੇ ਲਕਸ਼ੈ ਕੁਮਾਰ ਵਜੋਂ ਹੋਈ ਹੈ, ਜਦਕਿ ਸੱਤਵੇਂ ਦੀ ਪਛਾਣ ਸਥਾਨਕ ਵਾਸੀ ਚੰਦਰੂ ਰਾਮ ਵਜੋਂ ਹੋਈ ਹੈ। ਮੁੱਖ ਮੰਤਰੀ ਨੇ ਹਾਦਸੇ ’ਤੇ ਦੁੱਖ ਜ਼ਾਹਿਰ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ। ਭਾਜਪਾ ਵਿਧਾਇਕ ਹੰਸ ਰਾਜ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। -ਪੀਟੀਆਈ



News Source link

- Advertisement -

More articles

- Advertisement -

Latest article