28.4 C
Patiāla
Monday, May 6, 2024

ਹੁਣ ਭਾਰਤੀ ਫੌਜ ਦੇ ਡਰੋਨਾਂ ਵਿੱਚ ਚੀਨੀ ਪੁਰਜ਼ੇ ਨਹੀਂ ਵਰਤੇ ਜਾਣਗੇ

Must read


ਨਵੀਂ ਦਿੱਲੀ, 8 ਅਗਸਤ

ਭਾਰਤੀ ਫੌਜ ਲਈ ਬਣਨ ਵਾਲੇ ਡਰੋਨਾਂ ਵਿੱਚ ਹੁਣ ਚੀਨੀ ਪੁਰਜ਼ੇ ਨਹੀਂ ਵਰਤੇ ਜਾਣਗੇ। ਕੇਂਦਰ ਸਰਕਾਰ ਨੇ ਇਨ੍ਹਾਂ ਡਰੋਨਾਂ ਵਿਚ ਚੀਨੀ ਪੁਰਜ਼ਿਆਂ ਦੀ ਵਰਤੋਂ ’ਤੇ ਰੋਕ ਲਾ ਦਿੱਤੀ ਹੈ। ਕੇਂਦਰ ਸਰਕਾਰ ਵਲੋਂ ਸੁਰੱਖਿਆ ਦੇ ਲਿਹਾਜ਼ ਨਾਲ ਇਹ ਫੈਸਲਾ ਕੁਝ ਮਹੀਨੇ ਪਹਿਲਾਂ ਲਿਆ ਗਿਆ ਸੀ ਪਰ ਇਸ ਦੀ ਜਾਣਕਾਰੀ ਅੱਜ ਜਾਰੀ ਹੋਈ ਇਕ ਰਿਪੋਰਟ ਤੋਂ ਸਾਹਮਣੇ ਆਈ ਹੈ। ਰਾਇਟਰਜ਼ ਦੀ ਰਿਪੋਰਟ ਅਨੁਸਾਰ ਕੇਂਦਰ ਸਰਕਾਰ ਨੇ ਇਹ ਫੈਸਲਾ ਦੋਵਾਂ ਦੇਸ਼ਾਂ ਦਰਮਿਆਨ ਪੈਦਾ ਹੋਏ ਤਣਾਅ ਤੋਂ ਬਾਅਦ ਕੀਤਾ ਹੈ। ਭਾਰਤ ਸਰਕਾਰ ਫੌਜ ਨੂੰ ਆਧੁਨਿਕ ਬਣਾਉਣ ਲਈ ਨਵੀਂ ਤਕਨਾਲੋਜੀ ਨਾਲ ਸੁਸੱਜਤ ਕਰਨ ਲਈ ਕੰਮ ਕਰ ਰਹੀ ਹੈ। ਇਸ ਲਈ ਮਾਨਵ ਰਹਿਤ ਕਵਾਡਕਾਪਟਰ ਤੇ ਲੰਬੀ ਦੂਰੀ ਵਾਲੇ ਡਰੋਨ ਵੀ ਵਰਤੋਂ ਵਿਚ ਲਿਆਂਦੇ ਜਾਣਗੇ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਜੇ ਡਰੋਨਾਂ ਵਿਚ ਚੀਨੀ ਪੁਰਜ਼ੇ ਵਰਤੇ ਜਾਂਦੇ ਹਨ ਤਾਂ ਉਨ੍ਹਾਂ ਦੀ ਖੁਫੀਆ ਜਾਣਕਾਰੀ ਲੀਕ ਹੋ ਸਕਦੀ ਹੈ ਜਿਸ ਕਰ ਕੇ ਚੀਨੀ ਪੁਰਜ਼ਿਆਂ ਦੀ ਵਰਤੋਂ ’ਤੇ ਰੋਕ ਲਾਈ ਗਈ ਹੈ। ਏਅਰੋਨੌਟੀਕਲ ਡਿਵੈਲਪਮੈਂਟ ਐਸਟੈਬਲਿਸ਼ਮੈਂਟ (ਏਡੀਈ) ਦੇ ਡਾਇਰੈਕਟਰ ਵਾਈ ਦਿਲੀਪ ਨੇ ਦੱਸਿਆ ਕਿ ਕੇਂਦਰ ਸਰਕਾਰ ਮਾਨਵ ਰਹਿਤ ਡਰੋਨ ਤੇ ਵੱਧ ਉਚਾਈ ਤੱਕ ਉਡਣ ਵਾਲੇ ਡਰੋਨਾਂ ’ਤੇ ਕੰਮ ਕਰ ਰਿਹਾ ਹੈ ਹਾਲਾਂਕਿ ੲਿਸ ਵਿਚ ਹਾਲੇ ਕੁਝ ਸਮਾਂ ਲੱਗੇਗਾ ਪਰ ਉਦੋਂ ਤੱਕ ਡਰੋਨਾਂ ਦੀ ਕਮੀ ਪੂਰੀ ਕਰਨ ਲਈ ਭਾਰਤ ਅਮਰੀਕਾ ਤੋਂ 31 ਐਮਕਿਊ-9ਬੀ ਡਰੋਨ ਖਰੀਦੇਗਾ।



News Source link

- Advertisement -

More articles

- Advertisement -

Latest article